Nuh Braj Mandal Yatra News: ਗੁਰੂਗ੍ਰਾਮ ਦੇ ਗੁਆਂਢੀ ਨੂਹ ਜ਼ਿਲ੍ਹੇ ਵਿਚ ਸੋਮਵਾਰ ਨੂੰ ਕੱਢੀ ਜਾਣ ਵਾਲੀ 'ਸ਼ੋਭਾ ਯਾਤਰਾ' ਤੋਂ ਪਹਿਲਾਂ ਗੁਰੂਗ੍ਰਾਮ ਦੇ ਸੈਕਟਰ-69 ਦੀਆਂ ਝੁੱਗੀਆਂ 'ਤੇ ਕੁਝ 'ਚੇਤਾਵਨੀ' ਦੇ ਪੋਸਟਰ ਲਾਏ ਗਏ ਹਨ। ਵਸਨੀਕਾਂ ਨੂੰ ਇਲਾਕਾ ਖਾਲੀ ਕਰਨ ਜਾਂ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਹੈ। ਸੈਕਟਰ-69 ਦੀਆਂ ਝੁੱਗੀਆਂ ਵਿੱਚ ਲਗਭਗ 200 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੱਛਮੀ ਬੰਗਾਲ ਦੇ ਪ੍ਰਵਾਸੀ ਮਜ਼ਦੂਰ ਹਨ।
ਝੌਂਪੜੀਆਂ ਵਿੱਚ ਅੱਗ ਲਾਉਣ ਦੀ ਮਿਲੀ ਚੇਤਾਵਨੀ
ਇਕ ਨਿਵਾਸੀ ਦਿਨੇਸ਼ ਰਾਏ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਦੋ ਪੋਸਟਰ ਚਿਪਕਾਏ ਅਤੇ ਸਾਨੂੰ 28 ਅਗਸਤ ਤੱਕ ਇਲਾਕਾ ਖਾਲੀ ਕਰਨ ਜਾਂ ਗੁੱਸੇ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ, “ਪੋਸਟਰਾਂ ਵਿੱਚ ਵਸਨੀਕਾਂ ਨੂੰ 28 ਅਗਸਤ ਤੱਕ ਝੁੱਗੀਆਂ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ, ਨਹੀਂ ਤਾਂ ਉਨ੍ਹਾਂ ਦੀਆਂ ਝੌਂਪੜੀਆਂ ਨੂੰ ਅੱਗ ਲਗਾ ਦਿੱਤੀ ਜਾਵੇਗੀ, ਅਤੇ ਉੱਥੇ ਰਹਿਣ ਵਾਲੇ ਲੋਕ ਆਪਣੀ ਜ਼ਿੰਦਗੀ ਲਈ ਜ਼ਿੰਮੇਵਾਰ ਹੋਣਗੇ।
ਪੋਸਟਰਾਂ 'ਤੇ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਂ ਵੀ ਹਨ। ਝੁੱਗੀ-ਝੌਂਪੜੀ ਵਾਲਿਆਂ ਨੇ ਦੱਸਿਆ ਕਿ 31 ਜੁਲਾਈ ਨੂੰ ਨੂਹ 'ਚ ਫਿਰਕੂ ਝੜਪਾਂ ਕਾਰਨ ਭੜਕੀ ਹਿੰਸਾ ਗੁਰੂਗ੍ਰਾਮ ਤੱਕ ਪੁੱਜਣ ਤੋਂ ਬਾਅਦ ਜ਼ਿਆਦਾਤਰ ਝੌਂਪੜੀਆਂ ਖਾਲੀ ਪਈਆਂ ਸਨ ਅਤੇ ਅਜੇ ਵੀ ਉਨ੍ਹਾਂ ਵਿੱਚ ਤਾਲੇ ਲੱਗੇ ਹੋਏ ਹਨ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ, ਪਰ ਝੁੱਗੀ-ਝੌਪੜੀ ਵਾਲਿਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: Agriculture news : ਬਦਲਦੇ ਯੁੱਗ ਨੇ ਖੇਤੀਬਾੜੀ ਦੇ ਕਈ ਧੰਦੇ ਕੀਤੇ ਅਲੋਪ, ਮਸ਼ੀਨਾਂ ਦਾ ਹੋਇਆ ਬੋਲਬਾਲਾ
'ਦੋਸ਼ੀਆਂ 'ਤੇ ਹੋਵੇਗੀ ਸਖ਼ਤ ਕਾਰਵਾਈ'
ਬਾਦਸ਼ਾਹਪੁਰ ਥਾਣੇ ਦੇ ਐਸਐਚਓ ਸਤੀਸ਼ ਦੇਸ਼ਵਾਲ ਨੇ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ ਅਤੇ ਅਸੀਂ ਲੋਕਾਂ ਦੀ ਸੁਰੱਖਿਆ ਲਈ ਪੀਸੀਆਰ ਵੈਨਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਹੈ। ਅਸੀਂ ਮੌਕੇ ਤੋਂ ਚੇਤਾਵਨੀ ਪੋਸਟਰ ਬਰਾਮਦ ਕੀਤੇ ਹਨ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਪਿੱਛੇ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਨੂਹ ਵਿੱਚ ਧਾਰਾ 144 ਲਾਗੂ
ਦੱਸ ਦਈਏ ਕਿ ਹਰਿਆਣਾ ਦੇ ਨੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਧਾਰਾ 144 ਲਾਗੂ ਕਰ ਦਿੱਤੀ ਹੈ, ਜਿਸ ਵਿੱਚ ਚਾਰ ਜਾਂ ਇਸ ਤੋਂ ਵੱਧ ਲੋਕਾਂ ਦੇ ਇੱਕ ਥਾਂ ਇਕੱਠੇ ਹੋਣ 'ਤੇ ਪਾਬੰਦੀ ਹੁੰਦੀ ਹੈ, ਕਿਉਂਕਿ ਹਿੰਦੂ ਸੰਗਠਨ 28 ਪ੍ਰਸ਼ਾਸਨ ਵੱਲੋਂ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੇ ਬਾਵਜੂਦ ਇੱਕ ਧਾਰਮਿਕ ਸਥਾਨ 'ਤੇ ਇਕੱਠੇ ਹੋਣ 'ਤੇ ਅੜੇ ਹੋਏ ਹਨ। ਅਗਸਤ ਨੂੰ ਜਲੂਸ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।