ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਬੀਜੇਪੀ ਨੂੰ ਬੁਰੀ ਤਰ੍ਹਾਂ ਹਰਾਉਣ ਮਗਰੋਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਸਿੱਖ ਭਾਈਚਾਰੇ ਦਾ ਖਾਸ ਧੰਨਵਾਦ ਕੀਤੀ ਹੈ। ਸੂਬੇ ਦੀ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਨ ਜਾ ਰਹੀ ਮਮਤਾ ਬੈਨਰਜੀ ਨੇ ਕੋਲਕਾਤਾ ਦੇ ਭਵਾਨੀਪੁਰ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ। ਉਨ੍ਹਾਂ ਨੇ ਇੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਾਏ।
ਦੱਸ ਦਈਏ ਕਿ ਕੋਲਕਾਤਾ ’ਚ ਪੰਜਾਬੀ ਭਾਈਚਾਰਾ ਟਰਾਂਸਪੋਰਟ ਕਾਰੋਬਾਰ ’ਚ ਭਾਰੂ ਹੈ। ਭਵਾਨੀਪੁਰ ਸਿੱਖਾਂ ਦਾ ਗੜ੍ਹ ਹੈ, ਜਿੱਥੇ 80 ਹਜ਼ਾਰ ਤੋਂ ਵੱਧ ਪੰਜਾਬ ਨਾਲ ਸਬੰਧਤ ਹਨ। ਮਮਤਾ ਨੇ ਇਸ ਗੁਰਦੁਆਰੇ ਨੇੜੇ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਗੇਟ ਬਣਾਉਣ ਦੀ ਮਨਜ਼ੂਰੀ ਛੇ ਮਹੀਨੇ ਪਹਿਲਾਂ ਹੀ ਦੇ ਦਿੱਤੀ ਹੋਈ ਹੈ।
ਇਹ ਵੀ ਅਹਿਮ ਹੈ ਕਿ ਇਸ ਵਾਰ ਵੱਡੀ ਗਿਣਤੀ ਪੰਜਾਬੀ ਕਿਸਾਨ ਪੱਛਮੀ ਬੰਗਾਲ ਵਿੱਚ ਬੀਜੇਪੀ ਖਿਲਾਫ ਪ੍ਰਚਾਰ ਲਈ ਗਏ ਸੀ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਕੋਲਕਾਤਾ ਵਿੱਚ ਰੈਲੀਆਂ ’ਚ ਹਿੱਸਾ ਲੈਣ ਕੇ 'ਭਾਜਪਾ ਨੂੰ ਵੋਟ ਨਾਂ ਦਾ ਸੱਦਾ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਕਿਸਾਨ ਅੰਦੋਲਨ ਵੀ ਅਹਿਮ ਫੈਕਟਰ ਰਿਹਾ ਹੈ।
ਇਹ ਵੀ ਪੜ੍ਹੋ: UP Elections: ਉੱਤਰ ਪ੍ਰਦੇਸ਼ 'ਚ ਬੀਜੇਪੀ ਲਈ ਖ਼ਤਰੇ ਦੀ ਘੰਟੀ! ਮਿਸ਼ਨ 2022 ਨੂੰ ਸੈਮੀਫਾਈਨਲ 'ਚ ਵੱਡਾ ਝਟਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904