ਨਵੀਂ ਦਿੱਲੀ: ਕਾਂਗਰਸੀ ਲੀਡਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਫਿਰਕੂ ਹਿੰਸਾ ਨੂੰ ਲੈ ਕੇ ਕੇਂਦਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕੌਮੀ ਰਾਜਧਾਨੀ ਵਿੱਚ ਸ਼ਾਂਤੀ ਲਿਆਉਣ ਵਿੱਚ ਅਸਫਲ ਰਹੀ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਸ਼ਾਮ ਨੂੰ ਪਾਰਟੀ ਨੇਤਾਵਾਂ ਵੱਲੋਂ ਆਯੋਜਿਤ ਸ਼ਾਂਤੀ ਮਾਰਚ ਦੌਰਾਨ ਇਹ ਟਿਪਣੀ ਕੀਤੀ। ਉਨ੍ਹਾਂ ਕਿਹਾ, “ਸਰਕਾਰ ਅਤੇ ਗ੍ਰਹਿ ਮੰਤਰੀ ਦਾ ਫਰਜ਼ ਬਣਦਾ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਵਿੱਚ ਸ਼ਾਂਤੀ ਲਿਆਉਣ, ਪਰ ਉਹ ਅਸਫਲ ਰਹੇ ਹਨ।”
ਪ੍ਰਿਅੰਕਾ ਗਾਂਧੀ ਦੀ ਅਗਵਾਈ ਵਾਲੀ ਮਾਰਚ ਨੂੰ ਗਾਂਧੀ ਸਮ੍ਰਿਤੀ ਜਾਂਦੇ ਹੋਏ ਕੇਂਦਰੀ ਦਿੱਲੀ ਦੇ ਜਨਪਥ ਰੋਡ ਤੇ ਰੋਕਿਆ ਗਿਆ। ਨਿਉਜ਼ ਏਜੰਸੀਆਂ ਮੁਤਾਬਕ ਉਸ ਦੀ ਅਗਵਾਈ ਵਾਲਾ ਸਮੂਹ ਗ੍ਰਹਿ ਮੰਤਰੀ ਦੇ ਘਰ ਜਾ ਕੇ ਅਸਤੀਫਾ ਮੰਗਣਾ ਚਾਹੁੰਦਾ ਸੀ।
ਪ੍ਰਿਯੰਕਾ ਨੇ ਕਿਹਾ, "ਅਸੀਂ ਗ੍ਰਹਿ ਮੰਤਰੀ ਦੇ ਘਰ ਤੱਕ ਚੱਲਣਾ ਚਾਹੁੰਦੇ ਸੀ ਅਤੇ ਉਸ ਤੋਂ ਅਸਤੀਫੇ ਦੀ ਮੰਗ ਕਰਨਾ ਚਾਹੁੰਦੇ ਸੀ, ਪਰ ਪੁਲਿਸ ਨੇ ਸਾਨੂੰ ਰੋਕਿਆ।"
ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਂਗਰਸ ਪਾਰਟੀ ਵਰਕਰਾਂ ਨੂੰ ਵੀ ਸ਼ਾਂਤੀ ਅਤੇ ਭਾਈਚਾਰੇ ਦੇ ਸੰਦੇਸ਼ ਦੇ ਨਾਲ ਦੰਗਾ ਪ੍ਰਭਾਵਿਤ ਘਰਾਂ ਦਾ ਦੌਰਾ ਕਰਨ ਦੀ ਅਪੀਲ ਕੀਤੀ।
ਐਤਵਾਰ ਤੋਂ ਉੱਤਰ ਪੂਰਬੀ ਦਿੱਲੀ ਵਿੱਚ ਫਿਰਕੂ ਹਿੰਸਾ 'ਚ ਘੱਟੋਂ ਘੱਟ 23 ਲੋਕ ਮਾਰੇ ਗਏ ਹਨ ਜੋ ਨਾਗਰਿਕਤਾ ਕਾਨੂੰਨ ਦੇ ਹਮਾਇਤੀਆਂ ਅਤੇ ਵਿਰੋਧੀਆਂ ਵਿਚਾਲੇ ਹੋਈਆਂ ਝੜਪਾਂ ਕਾਰਨ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ: https://punjabi.abplive.com/news/india/sonia-gandhi-demands-shahs-resignation-526143/amp
ਸੋਨੀਆ ਗਾਂਧੀ ਮਗਰੋਂ ਪ੍ਰਿਯੰਕਾ ਨੇ ਵੀ ਕੀਤੀ ਸ਼ਾਹ ਦੇ ਅਸਤੀਫੇ ਦੀ ਮੰਗ
ਏਬੀਪੀ ਸਾਂਝਾ
Updated at:
26 Feb 2020 07:31 PM (IST)
-ਕਾਂਗਰਸੀ ਲੀਡਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਫਿਰਕੂ ਹਿੰਸਾ ਨੂੰ ਲੈ ਕੇ ਕੇਂਦਰ ਤੇ ਨਿਸ਼ਾਨਾ ਸਾਧਿਆ।
-ਕੌਮੀ ਰਾਜਧਾਨੀ ਵਿੱਚ ਸ਼ਾਂਤੀ ਲਿਆਉਣ ਵਿੱਚ ਅਸਫਲ ਰਹੀ ਕੇਂਦਰ ਸਰਕਾਰ, ਗ੍ਰਹਿ ਮੰਤਰੀ ਨੂੰ ਦੇ ਦੇਣਾ ਚਾਹੀਦਾ ਅਸਤੀਫਾ
- - - - - - - - - Advertisement - - - - - - - - -