Atiq Ahmad Shot Dead: ਮਾਫੀਆ ਅਤੀਕ-ਅਸ਼ਰਫ ਕਤਲ ਕਾਂਡ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਪੱਤਰਕਾਰਾਂ ਦੀ ਸੁਰੱਖਿਆ ਲਈ ਐਸਓਪੀ ਤਿਆਰ ਕਰੇਗਾ।



ਹਾਸਲ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲਾ (MHA) ਪੱਤਰਕਾਰਾਂ ਦੀ ਸੁਰੱਖਿਆ ਲਈ SOP ਤਿਆਰ ਕਰੇਗਾ। ਯੂਪੀ ਦੇ ਪ੍ਰਯਾਗਰਾਜ ਵਿੱਚ ਬੀਤੀ ਰਾਤ ਤਿੰਨ ਹਮਲਾਵਰਾਂ ਵੱਲੋਂ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ਼ ਦੀ ਹੱਤਿਆ ਤੋਂ ਬਾਅਦ ਇਹ ਕਦਮ ਚੁੱਕਿਆ ਜਾ ਰਿਹਾ ਹੈ।


ਇਹ ਹੈ ਪੂਰਾ ਮਾਮਲਾ 


ਦੱਸ ਦਈਏ ਕਿ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਨੂੰ ਸ਼ਨੀਵਾਰ ਹੀ ਦਫਨਾਇਆ ਗਿਆ, ਜਿਸ 'ਚ ਅਤੀਕ ਅਹਿਮਦ ਸ਼ਾਮਲ ਨਹੀਂ ਹੋ ਸਕਿਆ। ਉਮੇਸ਼ ਪਾਲ ਕਤਲ ਕੇਸ ਵਿੱਚ ਅਸਦ ਤੇ ਉਸ ਦਾ ਇੱਕ ਸਾਥੀ ਗੁਲਾਮ ਮੁਹੰਮਦ 13 ਅਪ੍ਰੈਲ ਨੂੰ ਝਾਂਸੀ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਇਸ ਘਟਨਾ ਨੂੰ ਤਿੰਨ ਦਿਨ ਵੀ ਨਹੀਂ ਹੋਏ ਸਨ ਕਿ ਅਤੀਕ ਤੇ ਉਸ ਦੇ ਭਰਾ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਆਓ ਜਾਣਦੇ ਹਾਂ ਪੂਰਾ ਹੱਤਿਆ ਕਾਂਡ ਕਿਵੇਂ ਹੋਇਆ।


ਸ਼ਨੀਵਾਰ ਰਾਤ ਕਰੀਬ 10 ਵਜੇ ਦਾ ਸਮਾਂ ਸੀ। ਖਬਰ ਆਈ ਕਿ ਅਤੀਕ ਤੇ ਅਸ਼ਰਫ ਨੂੰ ਰੂਟੀਨ ਚੈਕਅੱਪ ਲਈ ਪ੍ਰਯਾਗਰਾਜ ਦੇ ਕੋਲਵਿਨ ਹਸਪਤਾਲ ਲਿਆਂਦਾ ਜਾ ਰਿਹਾ ਹੈ। ਪੁਲਿਸ ਉਮੇਸ਼ ਪਾਲ ਕਤਲ ਕੇਸ ਵਿੱਚ ਅਤੀਕ ਤੇ ਅਸ਼ਰਫ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਕਾਰਨ ਦੋਵਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ। ਸ਼ਨੀਵਾਰ ਨੂੰ ਜਿਵੇਂ ਹੀ ਅਤੀਕ ਦੇ ਹਸਪਤਾਲ ਪਹੁੰਚਣ ਦੀ ਖਬਰ ਮਿਲੀ ਤਾਂ ਉੱਥੇ ਮੀਡੀਆ ਵਾਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇੱਕ ਕਾਰਨ ਇਹ ਵੀ ਸੀ, ਬੇਟੇ ਨੂੰ ਸੁਪਰਦ-ਏ-ਖਾਕ ਕੀਤੇ ਜਾਣ ਤੋਂ ਬਾਅਦ ਅਤੀਕ ਪਹਿਲੀ ਵਾਰ ਮੀਡੀਆ ਸਾਹਮਣੇ ਆ ਰਿਹਾ ਸੀ।


ਇਸ ਤੋਂ ਕੁਝ ਸਮੇਂ ਬਾਅਦ ਅਤੀਕ ਤੇ ਅਸ਼ਰਫ਼ ਨੂੰ ਨੀਲੀ ਰੰਗ ਦੀ ਪੁਲਿਸ ਜੀਪ ਵਿੱਚ ਲਿਆਂਦਾ ਗਿਆ। ਪਹਿਲਾਂ ਅਸ਼ਰਫ ਜੀਪ ਤੋਂ ਹੇਠਾਂ ਉਤਰਿਆ, ਫਿਰ ਅਤੀਕ ਨੂੰ ਸਹਾਰਾ ਦੇ ਕੇ ਹੇਠਾਂ ਉਤਾਰਿਆ ਗਿਆ। ਇਸ ਦੌਰਾਨ ਦੋਹਾਂ ਦੇ ਹੱਥਾਂ 'ਚ ਪੁਲਿਸ ਨੇ ਹੱਥਕੜੀਆਂ ਲਾਈਆਂ ਹੋਈਆਂ ਸਨ, ਜਿਸ ਕਾਰਨ ਉਹ ਇੱਕ-ਦੂਜੇ ਨਾਲ ਬੰਨ੍ਹੇ ਹੋਏ ਸਨ।




 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ