ਨਵੀਂ ਦਿੱਲੀ: ਸੈਨਾ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਨ ਲੇਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਲੱਦਾਖ ਦੇ ਦੌਰੇ 'ਤੇ ਹਨ। ਚੀਨ ਨਾਲ ਸਰਹੱਦੀ ਤਣਾਅ ਦੇ ਵਿਚਕਾਰ ਫੌਜ ਦੇ ਮੁਖੀ ਲੱਦਾਖ ਪਹੁੰਚੇ, ਜਿੱਥੇ ਉਹ ਫੀਲਡ ਕਮਾਂਡਰਾਂ ਨਾਲ ਤਾਇਨਾਤੀ ਤੇ ਤਿਆਰੀਆਂ ਦੀ ਸਮੀਖਿਆ ਕਰਨਗੇ ਤੇ ਐਲਏਸੀ 'ਤੇ ਰਣਨੀਤਕ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਵੀ ਜਾਇਜ਼ਾ ਲੈਣਗੇ। ਇਨ੍ਹਾਂ ਦੋ ਦਿਨਾਂ ਦੌਰੇ ਦੌਰਾਨ ਸੈਨਾ ਮੁਖੀ ਸੈਨਿਕਾਂ ਦੀਆਂ ਸੰਚਾਲਨ ਦੀਆਂ ਤਿਆਰੀਆਂ ਦਾ ਮੁਆਇਨਾ ਵੀ ਕਰਨਗੇ।


ਦੱਸ ਦਈਏ ਕਿ ਭਾਰਤ ਅਤੇ ਚੀਨ ਦਰਮਿਆਨ ਬੁੱਧਵਾਰ ਨੂੰ ਹੋਈ ਸੈਨਿਕ ਗੱਲਬਾਤ ਬੇਨਤੀਜਾ ਰਹੀ। ਸੂਤਰਾਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਸੈਨਿਕ ਅਧਿਕਾਰੀਆਂ ਵਿਚਕਾਰ ਗੱਲਬਾਤ ਜਾਰੀ ਰਹੇਗੀ। ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਵੱਲੋਂ ਕੀਔਰ ਤੋਂ ਭਾਰਤੀ ਖੇਤਰ ਵਿੱਚ ਘੁਸਪੈਠ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ, ਜਿਸ ਨੂੰ ਖ਼ਤਮ ਕਰਨ ਲਈ ਸੈਨਿਕ ਗੱਲਬਾਤ ਕੀਤੀ ਜਾ ਰਹੀ ਹੈ।

ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ, "ਦੋਵਾਂ ਦੇਸ਼ਾਂ ਦੇ ਬ੍ਰਿਗੇਡ ਦੇ ਕਮਾਂਡਰ ਪੱਧਰ ਦੇ ਅਧਿਕਾਰੀ ਚੁਸ਼ੂਲ ਵਿੱਚ ਮਿਲੇ।" ਦੱਸ ਦੇਈਏ ਕਿ 31 ਅਗਸਤ ਨੂੰ ਚੀਨੀ ਫੌਜਾਂ ਨੇ ਭੜਕਾਊ ਕਾਰਵਾਈ ਕੀਤੀ ਸੀ। 29 ਤੇ 30 ਅਗਸਤ ਦੀ ਰਾਤ ਨੂੰ ਪੀਐਲਏ ਦੇ ਸਿਪਾਹੀਆਂ ਨੇ ਪਹਿਲਾਂ ਦੀ ਸਹਿਮਤੀ ਦੀ ਉਲੰਘਣਾ ਕੀਤਾ।

Gold Prices in Chandigarh: ਕੀ ਕਹਿੰਦੇ ਅੱਜ ਸੋਨੇ-ਚਾਂਦੀ ਦੇ ਭਾਅ, ਜਾਣੋ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਦਾ ਹਾਲ

ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿਟਰ ਅਕਾਊਂਟ ਹੈਕ, ਇਸ ਤਰ੍ਹਾਂ ਦੇ ਹੋਏ ਕਈ ਟਵੀਟ ਤੇ ਰੱਖੀ ਸੀ ਇਹ ਮੰਗ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904