ਨਵੀਂ ਦਿੱਲੀ: ਮਹਾਮਾਰੀ ਦਰਮਿਆਨ ਇਕ ਵੱਡਾ ਮਾਅਰਕਾ ਮਾਰਦਿਆਂ ਭਾਰਤ ਇਸ ਸਾਲ ਦੇ 'ਗਲੋਬਲ ਇਨੋਵੇਸ਼ਨ ਇੰਡੈਕਸ' (GII 2020) 'ਚ ਚਾਰ ਸਥਾਨ ਸੁਧਾਰ ਕਰਕੇ 48ਵੇਂ ਨੰਬਰ 'ਤੇ ਪਹੁੰਚ ਗਿਆ। WIPO, ਕਾਰਨਲ ਯੂਨੀਵਰਸਿਟੀ (Cornell University) ਅਤੇ INSED ਬਿਜ਼ਨਸ ਸਕੂਲ ਵੱਲੋਂ ਜਾਰੀ ਸੂਚਕਅੰਕ ਨੇ 131 ਅਰਥਵਿਵਸਥਾਵਾਂ ਦਾ ਅੰਕੜਾ ਪੇਸ਼ ਕੀਤਾ ਹੈ।


ਸਵਿਟਜ਼ਰਲੈਂਡ, ਸਵੀਡਨ, ਅਮਰੀਕਾ, ਬ੍ਰਿਟੇਨ ਅਤੇ ਨੀਦਰਲੈਂਡ ਇਨੋਵੇਸ਼ਨ ਰੈਕਿੰਗ ਦੀ ਅਗਵਾਈ ਕਰਦੇ ਹਨ। ਇਸ ਵਾਰ ਵੀ ਸਵਿਟਜ਼ਰਲੈਂਡ, ਸਵੀਡਨ, ਅਮਰੀਕਾ, ਬ੍ਰਿਟੇਨ ਅਤੇ ਨੀਦਰਲੈਂਡ ਨੇ ਇਨੇਵਸ਼ਨ ਰੈਕਿੰਗ ਦੀ ਅਗਵਾਈ ਕੀਤੀ ਹੈ। ਇਹ ਦੇਸ਼ ਇਨੋਵੇਸ਼ਨ ਦੇ ਮਾਮਲੇ 'ਚ ਸਿਖਰਲਾ ਸਥਾਨ ਬਣਾਈ ਬੈਠੇ ਹਨ। ਦੱਖਣੀ ਕੋਰੀਆ ਪਹਿਲੀ ਵਾਰ ਇਸ ਸੂਚੀ ਦੇ 10 ਸਿਖਰਲੇ ਸਥਾਨਾਂ 'ਚ ਸ਼ਾਮਲ ਹੋਇਆ। ਸਿੰਗਾਪੁਰ ਅੱਠਵੇਂ ਸਥਾਨ 'ਤੇ ਹੈ। ਸਿਖਰਲੇ 10 'ਚ ਉੱਚ ਆਮਦਨੀ ਵਾਲੇ ਦੇਸ਼ਾਂ ਦਾ ਦਬਦਬਾ ਹੈ।


ਇਨੋਵੇਸ਼ਨ ਸੂਚਕਅੰਕ ਸਾਲ ਦਰ ਸਾਲ ਦੀ ਸਥਿਤੀ ਨੂੰ ਦਰਸਾਉਂਦਾ ਹੈ। ਇਸ ਸੂਚੀ 'ਚ ਭਾਰਤ ਤੋਂ ਇਲਾਵਾ ਚੀਨ, ਫਿਲੀਪੀਨਸ ਅਤੇ ਵੀਅਤਨਾਮ ਨੇ ਹਾਲ ਹੀ ਦੇ ਸਾਲਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਜੋ ਏਸ਼ੀਆਈ ਅਰਥਵਿਵਸਥਾਵਾਂ ਲਈ ਇਕ ਬਿਹਤਰ ਬਦਲਾਅ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਨੇ ਮੱਧ ਅਤੇ ਦੱਖਣੀ ਏਸ਼ੀਆਈ ਖੇਤਰ ਸਰਵਉੱਚ ਰੈਂਕ ਬਰਕਰਾਰ ਰੱਖਿਆ ਹੈ। ਪਿਛਲੇ ਸਾਲ ਤੋਂ ਚਾਰ ਰੈਂਕ ਦੇ ਸੁਧਾਰ ਦੇ ਨਾਲ ਮੱਧਮ ਆਮਦਨੀ ਵਾਲੇ ਦੇਸ਼ਾਂ 'ਚ ਭਾਰਤ ਦੁਨੀਆਂ ਦੀ ਤੀਜੀ ਸਭ ਤੋਂ ਜ਼ਿਆਦਾ ਇਨੋਵੇਟਿਵ ਅਰਥਵਿਵਸਥਾ ਹੈ।


ਭਾਰਤ ਨੇ GII ਦੇ ਸਾਰੇ ਇੰਡੀਕੇਟਰਾਂ 'ਚ ਆਪਣੀ ਸਥਿਤੀ ਸੁਧਾਰੀ ਹੈ। ਰਿਪੋਰਟ 'ਚ ਕਿਹਾ ਗਿਆ ਕਿ ਆਈਸੀਟੀ ਸਰਵਿਸਿਜ਼ ਐਕਸਪੋਰਟਸ, ਗਵਰਨਮੈਂਟ ਆਨਲਾਈਨ ਸੇਵਾਵਾਂ, ਵਿਗਿਆਨ ਤੇ ਇੰਜੀਨੀਅਰਿੰਗ 'ਚ ਗ੍ਰੈਜੂਏਟਸ ਦੀ ਗਿਣਤੀ ਤੇ R&D ਇੰਟੈਸਿਵ ਗਲੋਬਲ ਕੰਪਨੀਆਂ ਜਿਹੇ ਇੰਡੀਕੇਟਰਾਂ 'ਚ ਭਾਰਤ ਸਿਖਰਲੇ 15 'ਚ ਸ਼ਾਮਲ ਹੈ।


IIT ਬੰਬੇ ਅਤੇ ਦਿੱਲੀ, ਇੰਡੀਅਨ ਇੰਸਟੀਟਿਊਟ ਆਫ ਸਾਈਂਸ, ਬੈਂਗਲੁਰੂ ਜਿਹੀਆਂ ਸੰਸਥਾਵਾਂ ਅਤੇ ਸਿਖਰਲੇ ਸਾਇੰਟੀਫਿਕ ਪਬਲੀਕੇਸ਼ਨਜ਼ ਦੇ ਦਮ 'ਤੇ ਭਾਰਤ ਨੇ ਇਹ ਮੁਕਾਮ ਹਾਸਲ ਕੀਤਾ ਹੈ।


ਇਨ੍ਹਾਂ ਗਾਈਡਲਾਈਨਜ਼ ਦੇ ਤਹਿਤ ਸ਼ੁਰੂ ਹੋਵੇਗੀ ਮੈਟਰੋ ਸੇਵਾ, ਯਾਤਰੀਆਂ ਲਈ ਖਾਸ ਧਿਆਨ ਦੇਣ ਯੋਗ ਗੱਲਾਂ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ