Amritsar News: ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ਾਰਪ ਸ਼ੂਟਰ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ। ਇਹ ਸ਼ੂਟਰ ਜਿੱਥੇ ਪੰਜਾਬ 'ਚ ਸਰਗਰਮ ਸੀ, ਉਥੇ ਹੀ ਦਿੱਲੀ-ਹਰਿਆਣਾ 'ਚ ਵੀ ਉਸ 'ਤੇ ਕਈ ਮਾਮਲੇ ਦਰਜ ਹਨ। ਸ਼ੂਟਰ ਦੀ ਪਛਾਣ ਦੀਪਕ ਰਾਠੀ ਉਰਫ ਢਿੱਲੋ ਉਰਫ ਪਰਵੇਸ਼ ਹਰਿਆਣਵੀ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ ਵਜੋਂ ਹੋਈ ਹੈ। ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਉਸ ਨੂੰ ਪੰਜਾਬ ਲਿਆਂਦਾ ਹੈ।


ਹੋਰ ਪੜ੍ਹੋ : Punjab Floods : ਹੜ੍ਹਾਂ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੀ ਟਰੈਕਟਰ-ਟਰਾਲੀ ਪਾਣੀ ‘ਚ ਪਲਟੇ, ਰੁੜਿਆ ਖਾਣ-ਪੀਣ ਦਾ ਸਾਰਾ ਸਮਾਨ
ਪੁਲਿਸ ਸੂਤਰਾਂ ਮੁਤਾਬਕ ਸੀਆਈਏ ਸਟਾਫ਼ ਅੰਮ੍ਰਿਤਸਰ ਦੀ ਪੁਲਿਸ ਨੇ ਜੱਗੂ ਭਗਵਾਨਪੁਰੀਆ ਗਰੋਹ ਦੇ ਸ਼ਾਰਪ ਸ਼ੂਟਰ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਵਾਸੀ ਝੱਜਰ, ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਇੱਕ ਮਹੀਨੇ ਦੀ ਜੱਦੋ-ਜਹਿਦ ਮਗਰੋਂ ਕੋਹਲਾਪੁਰ ਮਹਾਰਾਸ਼ਟਰ ’ਤੋਂ ਕਾਬੂ ਕੀਤਾ ਗਿਆ ਹੈ। 


ਹਾਸਲ ਜਾਣਕਾਰੀ ਅਨੁਸਾਰ ਦੀਪਕ ਰਾਠੀ ’ਤੇ ਦੋਸ਼ ਹੈ ਕਿ ਉਹ 24 ਮਈ ਨੂੰ ਬਿਆਸ ਥਾਣੇ ਅਧੀਨ ਪੈਂਦੇ ਪਿੰਡ ਸਠਿਆਲਾ ਵਿੱਚ ਇੱਕ ਗੈਂਗਸਟਰ ਜਰਨੈਲ ਸਿੰਘ ਨੂੰ ਮਾਰਨ ਵਾਲੇ ਸ਼ੂਟਰਾਂ ਵਿੱਚ ਸ਼ਾਮਲ ਸੀ। ਏਡੀਸੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਮੁਲਜ਼ਮ ਨੂੰ ਪੁੱਛ-ਪੜਤਾਲ ਲਈ ਰਿਮਾਂਡ ’ਤੇ ਲਿਆਂਦਾ ਗਿਆ ਹੈ। 


ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇੱਕ ਕਤਲ ਕੇਸ ਦੀ ਸਜ਼ਾ ਭੁਗਤਣ ਦੌਰਾਨ ਦੀਪਕ ਰਾਠੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਜੱਗੂ ਭਗਵਾਨਪੁਰੀਆ ਦੇ ਸੰਪਰਕ ਵਿੱਚ ਆਇਆ ਸੀ, ਜਿਸ ਮਗਰੋਂ ਉਹ ਇਕੱਠੇ ਕੰਮ ਕਰਨ ਲੱਗੇ।


ਹੋਰ ਪੜ੍ਹੋ : Jalandhar News: ਪੈਸਿਆਂ ਨੂੰ ਲੈ ਕੇ ਜਲੰਧਰ ’ਚ ਚੱਲੀਆਂ ਗੋਲੀਆਂ, ਪਿਉ-ਪੁੱਤਰ ਸਮੇਤ 3 ਲੋਕ ਜ਼ਖ਼ਮੀ, ਮੁਲਜ਼ਮ ਮੌਕੇ ਤੋਂ ਹੋਏ ਫਰਾਰ


 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ।