ਚੰਡੀਗੜ੍ਹ: ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਮੰਗਲਵਾਰ ਦੁਪਹਿਰ ਅੰਬਾਲਾ ਸਥਿਤ ਆਪਣੇ ਘਰ ਦੇ ਬਾਥਰੂਮ ਵਿੱਚ ਖਿਸਕ ਗਏ ਅਤੇ ਡਿੱਗ ਪਏ। ਇਸ ਕਾਰਨ ਉਨ੍ਹਾਂ ਦੀ ਲੱਤ ਟੁੱਟ ਗਈ। ਉਨ੍ਹਾਂ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਦੁਪਹਿਰ 1 ਵਜੇ ਅੰਬਾਲਾ ਦੀ ਸ਼ਾਸਤਰੀ ਕਲੋਨੀ ਵਿੱਚ ਆਪਣੀ ਰਿਹਾਇਸ਼ ’ਤੇ ਸਨ। ਜਦੋਂ ਉਹ ਬਾਥਰੂਮ ਗਏ, ਤਾਂ ਉਹ ਖਿਸਕ ਗਏ ਅਤੇ ਉਥੇ ਡਿੱਗ ਪਏ।
ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਦੇ ਚੁਲ੍ਹੇ ਦੀ ਸਰਜਰੀ ਹੋਵੇਗੀ। ਵਿਜ਼ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਚੰਡੀਗੜ੍ਹ ਆਪਣੇ ਦਫਤਰ ਨਿਕਲਣ ਦੀ ਕਾਹਲੀ ਵਿੱਚ ਘਰ ਦੇ ਬਾਥਰੂਮ ਵਿੱਚ ਖਿਸਕ ਗਿਆ। ਡਾਕਟਰ ਟੈਸਟ ਕਰ ਰਹੇ ਹਨ। ਰਿਪੋਰਟ ਨੂੰ ਵੇਖਣ ਤੋਂ ਬਾਅਦ ਸਰਜਰੀ ਦਾ ਫੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਮੋਗਾ 'ਚ ਦਿਲ-ਦਹਿਣਾਉਣ ਵਾਲੀ ਵਾਰਦਾਤ, ਪੁਲਿਸ ਫੋਰਸ 'ਤੇ ਅੰਨ੍ਹੇਵਾਹ ਫਾਈਰਿੰਗ, ਹੈੱਡ ਕਾਂਸਟੇਬਲ ਦੀ ਮੌਤ, ਦੋ ਜ਼ਖ਼ਮੀ
ਦਿੱਲੀ 'ਚ 31 ਜੁਲਾਈ ਤੱਕ ਕੋਰੋਨਾ ਦਾ ਕਹਿਰ, ਸਾਢੇ 5 ਲੱਖ ਤੱਕ ਹੋ ਜਾਣਗੇ ਕੁੱਲ ਕੇਸ
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ