ਗੁਰੂਗ੍ਰਾਮ: ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਦੇ ਵੱਡੇ ਬੇਟੇ ਅਸ਼ੀਸ਼ ਯੇਚੁਰੀ ਦੀ ਵੀਰਵਾਰ ਸਵੇਰੇ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਅਸ਼ੀਸ਼ ਨੂੰ ਕੋਰੋਨਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਸ ਨੇ ਵੀਰਵਾਰ ਸਵੇਰੇ ਆਖ਼ਰੀ ਸਾਹ ਲਏ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


ਦੱਸ ਦਈਏ ਕਿ ਅਸ਼ੀਸ਼ ਯੇਚੁਰੀ ਲਗਪਗ 35 ਸਾਲਾਂ ਦਾ ਸੀ। ਉਹ ਕਰੀਬ ਦੋ ਹਫ਼ਤਿਆਂ ਤੋਂ ਕੋਰੋਨਾ ਦਾ ਇਲਾਜ ਕਰਵਾ ਰਿਹਾ ਸੀ। ਗੰਭੀਰ ਸਥਿਤੀ ਕਾਰਨ ਉਸ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਬਚਾਇਆ ਨਹੀਂ ਜਾ ਸਕਿਆ। ਅਸ਼ੀਸ਼ ਤੋਂ ਇਲਾਵਾ ਸੀਤਾਰਾਮ ਯੇਚੁਰੀ ਦੇ ਪਰਿਵਾਰ ਵਿੱਚ ਪਤਨੀ ਤੇ ਧੀ ਹੈ।

ਸੀਤਾਰਾਮ ਯੇਚੁਰੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਇਹ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਂ ਅੱਜ ਸਵੇਰੇ ਆਪਣੇ ਵੱਡੇ ਪੁੱਤਰ ਅਸ਼ੀਸ਼ ਯੇਚੁਰੀ ਨੂੰ ਕੋਵਿਡ ਕਰਕੇ ਗੁਆ ਦਿੱਤਾ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਨੂੰ ਉਮੀਦ ਦਿੱਤੀ ਤੇ ਜਿਨ੍ਹਾਂ ਨੇ ਉਸ ਦਾ ਇਲਾਜ ਕੀਤਾ। ਡਾਕਟਰਾਂ, ਨਰਸਾਂ, ਸਿਹਤ ਕਰਮਚਾਰੀ, ਸੈਨੀਟੇਸ਼ਨ ਕਰਮਚਾਰੀ ਤੇ ਹੋਰ ਲੋਕ ਜੋ ਸਾਡੇ ਨਾਲ ਖੜ੍ਹੇ ਰਹੇ..."


ਇਸ ਤੋਂ ਪਹਿਲਾਂ ਅੱਜ ਸਵੇਰੇ ਖ਼ਬਰ ਆਈ ਕਿ ਸੀਨੀਅਰ ਕਾਂਗਰਸੀ ਨੇਤਾ ਏਕੇ ਵਾਲੀਆ ਵੀ ਨਹੀਂ ਰਹੇ। ਸ਼ੀਲਾ ਦੀਕਸ਼ਤ ਦੀ ਸਰਕਾਰ ਵਿੱਚ ਮੰਤਰੀ ਰਹੇ ਸੀਨੀਅਰ ਕਾਂਗਰਸੀ ਨੇਤਾ ਏਕੇ ਵਾਲੀਆ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਏਕੇ ਵਾਲੀਆ ਵੀ ਕੋਰੋਨਾ ਨਾਲ ਸੰਕਰਮਿਤ ਸੀ। ਉਨ੍ਹਾਂ ਦਾ ਅਪੋਲੋ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਵਾਲੀਆ ਦਿੱਲੀ ਦੀ ਸ਼ੀਲਾ ਦੀਕਸ਼ਤ ਸਰਕਾਰ ਵਿਚ ਸਿਹਤ ਮੰਤਰੀ ਰਹੇ।


ਇਹ ਵੀ ਪੜ੍ਹੋ: Vastu Tips: ਸਾਵਧਾਨ! ਘਰ ਲਈ ਪਲਾਟ ਖਰੀਦਣ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904