ਜੀਂਦ: ਕੋਰੋਨਾ ਦੌਰ 'ਚ ਹਰਿਆਣਾ ਦੇ ਜੀਂਦ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਜੀਂਦ ਦੇ ਸਰਕਾਰੀ ਹਸਪਤਾਲ ਤੋਂ ਵੈਕਸੀਨ ਦੀਆਂ 1,710 ਡੋਜ਼ ਚੋਰੀ ਹੋ ਗਈਆਂ। ਕੋਵਿਸ਼ੀਲਡ ਦੀਆਂ 1270 ਤੇ ਕੋਵੈਕਸੀਨ ਦੀਆਂ 440 ਡੋਜ਼ ਚੋਰੀ ਹੋਣ ਦੀ ਜਾਣਕਾਰੀ ਹੈ।


ਹੁਣ ਜ਼ਿਲ੍ਹੇ 'ਚ ਵੈਕਸੀਨ ਦੀ ਇਕ ਵੀ ਡੋਜ਼ ਨਹੀਂ ਬਚੀ ਹੈ। ਦੱਸਿਆ ਜਾ ਰਿਹਾ ਕਿ ਚੋਰਾਂ ਨੇ ਤਾਲਾ ਤੋੜ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।