Bageshwar Dham Dhirendra Shastri Threat Call : ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਇਨ੍ਹੀਂ ਦਿਨੀਂ ਵਿਵਾਦਾਂ 'ਚ ਬਣੇ ਹੋਏ ਹਨ। ਉਸ 'ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਅੰਧਵਿਸ਼ਵਾਸ ਨੂੰ ਵਧਾਵਾ ਦਿੰਦਾ ਹੈ ਅਤੇ ਆਪਣੇ ਆਪ ਨੂੰ ਚਮਤਕਾਰੀ ਦੱਸਦਾ ਹੈ। ਉਸਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ। ਹੁਣ ਧੀਰੇਂਦਰ ਸ਼ਾਸਤਰੀ ਦੇ ਰਿਸ਼ਤੇਦਾਰ ਲੋਕੇਸ਼ ਗਰਗ ਨੂੰ ਧਮਕੀਆਂ ਮਿਲੀਆਂ ਹਨ। ਲੋਕੇਸ਼ ਗਰਗ ਨੇ ਮੱਧ ਪ੍ਰਦੇਸ਼ ਦੇ ਛਤਰਪੁਰ 'ਚ ਧਮਕੀਆਂ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਲੋਕੇਸ਼ ਗਰਗ ਰਿਸ਼ਤੇ 'ਚ ਧੀਰੇਂਦਰ ਸ਼ਾਸਤਰੀ ਦਾ ਚਚੇਰਾ ਭਰਾ ਲੱਗਦਾ ਹੈ।

'13ਵੀਂ ਦੀ ਤਿਆਰੀ ਕਰੋ'

ਜਾਣਕਾਰੀ ਮੁਤਾਬਕ ਅਮਰ ਸਿੰਘ ਨਾਂ ਦੇ ਵਿਅਕਤੀ ਨੇ ਉਸ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਹਨ। ਕਿਸੇ ਅਣਪਛਾਤੇ ਵਿਅਕਤੀ ਨੇ ਲੋਕੇਸ਼ ਨੂੰ ਫ਼ੋਨ 'ਤੇ ਕਿਹਾ ਕਿ ਆਪਣੇ ਪਰਿਵਾਰਕ ਦੇ ਲੋਕਾਂ ਦੀ '13ਵੀਂ ਦੀ ਤਿਆਰੀ ਕਰ ਲਵੋ।  ਧੀਰੇਂਦਰ ਸ਼ਾਸਤਰੀ ਨੂੰ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਜਿਵੇਂ ਹੀ ਲੋਕੇਸ਼ ਗਰਗ ਨੂੰ ਧਮਕੀ ਮਿਲੀ, ਉਸਨੇ ਸਿੱਧੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਐਫਆਈਆਰ ਦਰਜ ਕਰਵਾਈ। ਖਬਰਾਂ ਮੁਤਾਬਕ ਮੱਧ ਪ੍ਰਦੇਸ਼ ਦੇ ਛਤਰਪੁਰ ਦੀ ਬਮਿਠਾ ਪੁਲਸ ਨੇ ਇਸ ਮਾਮਲੇ 'ਚ ਧਾਰਾ 506 ਅਤੇ 507 ਦੇ ਤਹਿਤ FIR ਦਰਜ ਕਰ ਲਈ ਹੈ। 

 



 ਵਿਵਾਦਾਂ 'ਚ ਘਿਰੇ ਧੀਰੇਂਦਰ ਸ਼ਾਸਤਰੀ 

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਇਨ੍ਹੀਂ ਦਿਨੀਂ ਕਥਿਤ ਤੌਰ 'ਤੇ ਅੰਧਵਿਸ਼ਵਾਸ ਫੈਲਾਉਣ ਨੂੰ ਲੈ ਕੇ ਵਿਵਾਦਾਂ 'ਚ ਹਨ। ਇਸ ਦੇ ਨਾਲ ਹੀ ਧੀਰੇਂਦਰ ਸ਼ਾਸਤਰੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਤਰਜ਼ 'ਤੇ ਨਵਾਂ ਨਾਅਰਾ ਦਿੱਤਾ ਹੈ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਹੈ। ਧੀਰੇਂਦਰ ਸ਼ਾਸਤਰੀ ਨੇ ਕਿਹਾ, ਸੁਭਾਸ਼ ਚੰਦਰ ਬੋਸ ਨੇ ਨਾਅਰਾ ਦਿੱਤਾ ਸੀ ਕਿ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ, ਅੱਜ ਮੈਂ ਨਾਅਰਾ ਦਿੰਦਾ ਹਾਂ ਕਿ ''ਤੁਸੀਂ ਮੇਰਾ ਸਾਥ ਦਿਓ , ਮੈਂ ਹਿੰਦੂ ਰਾਸ਼ਟਰ ਬਣਾਵਾਂਗਾ। ਅੱਜ ਅਸੀਂ ਐਲਾਨ ਕਰਦੇ ਹਾਂ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ।

 


 

 ਧੀਰੇਂਦਰ ਸ਼ਾਸਤਰੀ ਨੂੰ BJP ਸਾਂਸਦ ਦਾ ਸਮਰਥਨ

ਯੂਪੀ ਦੀ ਬਸਤੀ ਤੋਂ ਭਾਜਪਾ ਦੇ ਸੰਸਦ ਮੈਂਬਰ ਹਰੀਸ਼ ਦਿਵੇਦੀ ਨੇ ਪੰਡਿਤ ਧੀਰੇਂਦਰ ਸ਼ਾਸਤਰੀ ਦਾ ਸਮਰਥਨ ਕੀਤਾ ਹੈ। ਭਾਜਪਾ ਸਾਂਸਦ ਨੇ ਕਿਹਾ ਕਿ ਪੂਰੇ ਦੇਸ਼ ਨੂੰ ਧੀਰੇਂਦਰ ਸ਼ਾਸਤਰੀ ਦਾ ਸਮਰਥਨ ਕਰਨਾ ਚਾਹੀਦਾ ਹੈ, ਉਹ ਸਨਾਤਨ ਦਾ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਭਾਜਪਾ ਸਾਂਸਦ ਨੇ ਕਿਹਾ ਕਿ ਜਿਨ੍ਹਾਂ ਨੂੰ ਧੀਰੇਂਦਰ ਸ਼ਾਸਤਰੀ ਦਾ ਚਮਤਕਾਰ ਪਸੰਦ ਨਹੀਂ ਹੈ, ਉਨ੍ਹਾਂ ਨੂੰ ਉਨ੍ਹਾਂ ਕੋਲ ਨਹੀਂ ਜਾਣਾ ਚਾਹੀਦਾ।