ਸੋਨੀਪਤ: ਸੋਨੀਪਤ ਦੇ ਸਿੰਘੂ ਸਰਹੱਦ 'ਤੇ ਕਿਸਾਨਾਂ ਵਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ, ਪਰ ਦੇਰ ਰਾਤ ਅਚਾਨਕ ਹੋਈ ਗੋਲੀਬਾਰੀ ਕਰਕੇ ਕਿਸਾਨਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆਹੈ। ਦੱਸਿਆ ਜਾ ਰਿਹਾ ਹੈ ਕਿ ਲੰਗਰ ਵਿਚ ਕਿਸੇ ਵਿਵਾਦ ਕਾਰਨ ਦੇਰ ਰਾਤ ਇੱਥੇ ਫਾਇਰਿੰਗ ਹੋਈ। ਇਸ ਮਾਮਲੇ 'ਚ ਹੁਣ ਸ਼ਿਕਾਇਤ ਦਿੱਤੀ ਗਈ ਅਤੇ ਥਾਣਾ ਸਦਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ।



ਪੂਰੇ ਮਾਮਲੇ ਵਿੱਚ ਕਿਸਾਨ ਆਗੂ ਨੇ ਕਿਹਾ ਕਿ ਵਿਵਾਦ ਠੰਢੇ ਪਾਣੀ ਨੂੰ ਲੈ ਕੇ ਹੋਇਆ ਸੀ ਅਤੇ ਸ਼ਰਾਰਤੀ ਅਨਸਰਾਂ ਨੇ ਗੋਲੀਆਂ ਚਲਾਇਆਂ। ਇਸ ਕੇਸ ਵਿੱਚ ਇੱਕ CCTV ਫੁਟੇਜ ਸਾਹਮਣੇ ਆਈ ਹੈ, ਜਿਸ 'ਚ ਚਿੱਟੇ ਰੰਗ ਦੀ ਓਡੀ ਕਾਰ ਨਜ਼ਰ ਆ ਰਹੀ ਹੈ। ਕਾਰ ਚੰਡੀਗੜ੍ਹ ਨੰਬਰ ਹੈ। ਕਿਸਾਨ ਆਗੂ ਦਰਸ਼ਨ ਪਾਲ ਦਾ ਕਹਿਣਾ ਹੈ ਕਿ ਇਹ ਸ਼ਰਾਰਤੀ ਅਨਸਰ ਵੱਲੋਂ ਕੀਤੀ ਸ਼ਰਾਰਤ ਹੈ ਅਤੇ ਵਿਵਾਦ ਠੰਢੇ ਪਾਣੀ ਨੂੰ ਲੈ ਕੇ ਸੀ। ਸੋਨੀਪਤ ਪੁਲਿਸ ਨੇ ਸਾਰਿਆਂ ਦੀ ਪਛਾਣ ਕਰ ਲਈ ਹੈ, ਜਲਦੀ ਹੀ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗੀ।


ਇਸੇ ਮਾਮਲੇ ਵਿੱਚ ਕੁੰਡਲੀ ਥਾਣੇ ਦੇ ਇੰਚਾਰਜ ਰਵੀ ਨੇ ਦੱਸਿਆ ਕਿ ਬੀਤੀ ਰਾਤ ਟੀਡੀਆਈ ਮਾਲ ਦੇ ਸਾਹਮਣੇ ਕਿਸਾਨ ਅੰਦੋਲਨ ਵਿੱਚ ਫਾਇਰਿੰਗ ਹੋਈ ਸੀ, 3 ਰਾਉਂਡ ਫਾਇਰਿੰਗ ਕੀਤੀ ਗਈ ਸੀ। ਚੰਡੀਗੜ੍ਹ ਨੰਬਰ ਦੀ ਓਡੀ ਕਾਰ ਵਿਚ ਸਵਾਰ ਚਾਰ ਨੌਜਵਾਨ ਆਏ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ: IPL 2021 Venue Row: ਮੋਹਾਲੀ 'ਚ ਮੈਚ ਨਾ ਰੱਖੇ ਜਾਣ 'ਤੇ ਭੜਕੇ ਕੈਪਟਨ ਨੇ ਬੀਸੀਸੀਆਈ 'ਤੇ ਚੁੱਕੇ ਸਵਾਲ, ਕਿਹਾ ਰੱਖਾਂਗੇ ਪੂਰਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904