ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੋਹਾਲੀ ਸ਼ਹਿਰ 'ਚ ਆਈਪੀਐਲ ਮੈਚ ਨਾ ਕਰਾਉਣ ਕਾਰਨ ਬੀਸੀਸੀਆਈ 'ਤੇ ਭੜਕ ਗਏ ਹਨ। ਉਨ੍ਹਾਂ ਨੇ ਇੱਕ ਪੱਤਰ ਲਿੱਖ ਕਿਹਾ ਕਿ ਤੁਸੀਂ ਮੁੰਬਈ ਵਿੱਚ ਆਈਪੀਐਲ ਮੈਚ ਕਰਵਾ ਸਕਦੇ ਹੋ, ਜਿੱਥੇ ਹਰ ਦਿਨ ਨੌਂ ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਪਰ ਤੁਸੀਂ ਮੋਹਾਲੀ (ਪੰਜਾਬ) ਵਿੱਚ ਮੈੱਚ ਨਹੀਂ ਕਰ ਸਕਦੇ। ਸੀਐਮ ਨੇ ਅੱਗੇ ਕਿਹਾ ਕਿ ਅਸੀਂ ਆਈਪੀਐਲ ਦੌਰਾਨ ਸਾਰੀ ਸਾਵਧਾਨੀ ਰੱਖਾਂਗੇ।
ਦੱਸ ਦਈਏ ਕਿ ਬੀਸੀਸੀਆਈ ਨੇ ਐਤਵਾਰ ਨੂੰ ਲੀਗ ਦੇ ਅਧਿਕਾਰਤ ਸੂਚੀ ਦਾ ਐਲਾਨ ਕੀਤਾ। ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ, ਬੀਸੀਸੀਆਈ ਨੇ ਵੀ ਕਈ ਬਦਲਾਅ ਕੀਤੇ ਅਤੇ ਲੀਗ ਦੇ ਆਯੋਜਨ ਦੀਆਂ ਤਿਆਰੀਆਂ 'ਤੇ ਸਥਿਤੀ ਨੂੰ ਸਪਸ਼ਟ ਕੀਤਾ। IPL ਦਾ 14ਵਾਂ ਸੀਜ਼ਨ 9 ਅਪਰੈਲ ਤੋਂ ਸ਼ੁਰੂ ਹੋ ਰਿਹਾ ਹੈ। ਮੈਚ ਕੁਲ 52 ਦਿਨਾਂ ਲਈ ਦੇਸ਼ ਦੇ ਛੇ ਵੱਖ-ਵੱਖ ਥਾਂਵਾਂ 'ਤੇ ਖੇਡੇ ਜਾਣਗੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਬੀਸੀਸੀਆਈ ਵਲੋਂ ਚੁਣੇ ਸ਼ਹਿਰਾਂ 'ਚ ਚੇਨਈ, ਮੁੰਬਈ, ਕੋਲਕਾਤਾ ਅਤੇ ਬੰਗਲੌਰ 10 ਮੈਚਾਂ ਦੀ ਮੇਜ਼ਬਾਨੀ ਕਰਨਗੇ, ਜਦੋਂਕਿ ਅੱਠ ਮੈਚ ਅਹਿਮਦਾਬਾਦ ਅਤੇ ਦਿੱਲੀ 'ਚ ਖੇਡੇ ਜਾਣਗੇ। ਇਸ ਵਾਰ ਆਈਪੀਐਲ ਵਿੱਚ ਰਾਜਸਥਾਨ, ਪੰਜਾਬ ਅਤੇ ਹੈਦਰਾਬਾਦ ਵਿੱਚ ਕੋਈ ਮੁਕਾਬਲਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਮਹਿੰਗੇ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਸੰਸਦ ਵਿਚ ਹੰਗਾਮਾ, ਸਰਕਾਰ ਨੇ ਪੇਸ਼ ਕੀਤੀ ਇਹ ਦਲੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin