ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਆਪਣੇ ਵਿਦਿਆਰਥੀਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਦਰਅਸਲ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਡਾ, ਸੰਯਮ ਭਾਰਦਵਾਜ ਨੇ ਸੀਬੀਐਸਈ ਦੇ ਪ੍ਰਿੰਸੀਪਲਾਂ ਨਾਲ ਆਨਲਾਈਨ ਬੈਠਕ ਕੀਤੀ।

ਇਸ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਲੌਕਡਾਉਨ ਖ਼ਤਮ ਹੋਣ ਤੋਂ ਬਾਅਦ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਮਨੁੱਖੀ ਵਿਕਾਸ ਸਰੋਤ ਮੰਤਰਾਲੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਮਨੁੱਖੀ ਵਿਕਾਸ ਸਰੋਤ ਮੰਤਰਾਲੇ ਤੋਂ ਪ੍ਰਵਾਨਗੀ ਮਿਲਦਿਆਂ ਹੀ ਪ੍ਰੀਖਿਆ ਪ੍ਰੋਗਰਾਮ ਐਲਾਨ ਕਰ ਦਿੱਤਾ ਜਾਵੇਗਾ। ਜੇ ਜ਼ਰੂਰੀ ਹੋਏ ਤਾਂ ਪ੍ਰੀਖਿਆ ਐਤਵਾਰ ਨੂੰ ਵੀ ਕੀਤੀ ਜਾ ਸਕਦੀ ਹੈ। ਪ੍ਰੀਖਿਆਵਾਂ ਲਈ, 10 ਉਮੀਦਵਾਰਾਂ ਨੂੰ ਇੱਕ ਪ੍ਰੀਖਿਆ ਹਾਲ ਵਿੱਚ ਬੈਠਣ ਦੀ ਹਦਾਇਤ ਵੀ ਕੀਤੀ ਜਾ ਸਕਦੀ ਹੈ।

ਪ੍ਰੀਖਿਆ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ ਬੋਰਡ ਦੀਆਂ ਕਾਪੀਆਂ ਦੇ ਮੁਲਾਂਕਣ ਬਾਰੇ ਦੱਸਿਆ ਕਿ ਜਿਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਮੁਕੰਮਲ ਹੋ ਚੁੱਕੀਆਂ ਹਨ, ਦੇ ਮੁਲਾਂਕਣ ਨਾਲ ਸਬੰਧਤ ਫੈਸਲਾ ਵੀ ਸੀਬੀਐਸਈ ਲੈ ਚੁੱਕੀ ਹੈ। ਜਿਸ ਦੇ ਸੰਦਰਭ ਵਿੱਚ ਮੁਲਾਂਕਣ ਦਾ ਕੰਮ ਲੌਕਡਾਉਨ ਦੇ ਖ਼ਤਮ ਹੋਣ ਤੋਂ 04 ਦਿਨਾਂ ਬਾਅਦ ਸ਼ੁਰੂ ਕੀਤਾ ਜਾਵੇਗਾ। ਮੁਲਾਂਕਣ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋਣ ਲਈ, ਵਧੇਰੇ ਪ੍ਰੀਖਿਆਕਾਰਾਂ ਦੀ ਡਿਊਟੀ ਲਾਈ ਜਾਵੇਗੀ ਤਾਂ ਜੋ ਨਤੀਜੇ ਬਿਨਾਂ ਦੇਰੀ ਐਲਾਨੇ ਜਾਣ।

Education Loan Information:

Calculate Education Loan EMI