ਨਵੀਂ ਦਿੱਲੀ: ਸੋਸ਼ਲ ਮੀਡੀਆ ਦੀ ਦਿੱਗਜ਼ ਫੇਸਬੁੱਕ ਨੇ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਜੀਓ ‘ਚ 9.99 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੀ ਹੈ। ਇਸ ਲਈ ਫੇਸਬੁੱਕ ਨੇ 5.7 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਸੌਦੇ ਨਾਲ ਮੁਕੇਸ਼ ਅੰਬਾਨੀ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ ਤੇ ਚੀਨ ‘ਚ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੂੰ ਪਿੱਛੇ ਛੱਡ ਦਿੱਤਾ ਹੈ।


ਇਹ ਫੇਸਬੁੱਕ-ਜੀਓ ਸੌਦੇ ਤੋਂ ਬਾਅਦ ਹੋਇਆ ਹੈ। ਮੁਕੇਸ਼ ਅੰਬਾਨੀ ਦੀ ਦੌਲਤ ਕੱਲ 4 ਅਰਬ ਡਾਲਰ ਵਧੀ ਹੈ ਤੇ ਇਹ 49 ਅਰਬ ਡਾਲਰ ਹੋ ਗਈ ਹੈ। ਇਸ ਤਰ੍ਹਾਂ ਉਸ ਦੀ ਦੌਲਤ ਜੈਕ ਮਾ ਨਾਲੋਂ 3 ਬਿਲੀਅਨ ਡਾਲਰ ਵੱਧ ਹੈ।

ਮੰਗਲਵਾਰ ਤਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਜਾਇਦਾਦ ‘ਚ ਵੱਡੀ ਗਿਰਾਵਟ ਆਈ ਤੇ ਇਹ 14 ਅਰਬ ਡਾਲਰ ਰਹਿ ਗਈ ਤੇ ਜੈਕ ਮਾ ਦੀ ਜਾਇਦਾਦ ‘ਚ 1 ਅਰਬ ਡਾਲਰ ਦੀ ਕਮੀ ਆਈ।

ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਬੁੱਧਵਾਰ ਨੂੰ ਆਈ ਤੇਜ਼ੀ:

ਤਕਨੀਕੀ ਕੰਪਨੀ ਫੇਸਬੁੱਕ ਨਾਲ ਸੌਦੇ ਦੀ ਖ਼ਬਰ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੇ ਬੁੱਧਵਾਰ ਨੂੰ ਤੇਜ਼ੀ ਨਾਲ ਉਛਾਲ ਦਰਜ ਕੀਤਾ ਤੇ ਇਹ ਇਕ ਸਮੇਂ 11 ਪ੍ਰਤੀਸ਼ਤ ਦੀ ਤੇਜ਼ੀ ਨਾਲ 1375 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਕਾਰੋਬਾਰ ਦੇ ਅੰਤ ‘ਚ ਆਰਆਈਐਲ ਦੇ ਸ਼ੇਅਰ 9.83% ਦੀ ਤੇਜ਼ੀ ਨਾਲ 1359 ਰੁਪਏ 'ਤੇ ਬੰਦ ਹੋਏ। ਅਜੇ ਕੱਲ੍ਹ ਹੀ ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ 90,000 ਕਰੋੜ ਰੁਪਏ ਵਧਿਆ ਸੀ।
ਇਹ ਵੀ ਪੜ੍ਹੋ :