ਚੰਡੀਗੜ੍ਹ: ਇੱਥੋਂ ਦੇ ਸੈਕਟਰ 16 ਦੇ ਇੱਕੋ ਪਰਿਵਾਰ ਦੇ ਚਾਰ ਜੀਅ ਵੀਰਵਾਰ ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਪਰਿਵਾਰ ਦਾ ਇਕ ਵਿਅਕਤੀ ਪਹਿਲਾਂ ਹੀ ਕੋਰੋਨਾ ਪੌਜ਼ੇਟਿਵ ਹੈ।


ਪਹਿਲਾਂ ਤੋਂ ਪੌਜ਼ੇਟਿਵ ਵਿਅਕਤੀ ਦੇ 60 ਸਾਲਾ ਪਿਤਾ, 56 ਸਾਲਾ ਮਾਂ, 80 ਸਾਲਾ ਦਾਦਾ ਤੇ 5 ਸਾਲ ਦੀ ਬੇਟੀ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਹਾਲਾਂਕਿ ਉਸ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਈ ਹੈ।


ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 332 ਹੋ ਗਿਆ ਹੈ। ਇਨ੍ਹਾਂ 'ਚੋਂ 289 ਠੀਕ ਹੋ ਚੁੱਕੇ ਹਨ। ਇਨ੍ਹਾਂ 'ਚੋਂ ਪੰਜ ਮੌਤਾਂ ਹੋ ਚੁੱਕੀਆਂ ਹਨ। ਮੌਜੂਦਾ ਸਮੇਂ 38 ਕੇਸ ਐਕਟਿਵ ਹਨ।