ਬੀਜਿੰਗ: ਦੁਨੀਆ ਭਰ ਦੇ ਦੇਸ਼ ਇਨ੍ਹੀਂ ਦਿਨੀਂ ਕੋਰੋਨਾਵਾਇਰਸ ਦੀ ਲਾਗ ਨਾਲ ਲੜ ਰਹੇ ਹਨ। ਇਸ ਕਰਕੇ ਬਜਟ ਦਾ ਵੱਡਾ ਹਿੱਸਾ ਲੋਕਾਂ ਦੇ ਇਲਾਜ ਤੇ ਰੋਟੀ 'ਤੇ ਖਰਚਿਆ ਜਾ ਰਿਹਾ ਹੈ। ਇਸ ਦੌਰਾਨ ਚੀਨ ਨੇ ਆਪਣੇ ਰੱਖਿਆ ਬਜਟ ਵਿੱਚ ਵੱਡਾ ਵਾਧਾ ਕੀਤਾ ਹੈ। ਚੀਨ, ਅਮਰੀਕਾ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਸੈਨਾ ਤੇ ਖਰਚ ਕਰਨ ਵਾਲਾ ਦੇਸ਼ ਹੈ। ਚੀਨ ਨੇ ਆਪਣੇ ਰੱਖਿਆ ਬਜਟ ਨੂੰ ਪਿਛਲੇ ਸਾਲ ਦੇ 177.6  ਅਰਬ ਡਾਲਰ ਤੋਂ ਵਧਾ ਕੇ 179 ਬਿਲੀਅਨ ਅਮਰੀਕੀ ਡਾਲਰ ਕਰ ਦਿੱਤਾ ਹੈ। ਚੀਨ ਦਾ ਇਹ ਰੱਖਿਆ ਬਜਟ ਭਾਰਤ ਨਾਲੋਂ ਲਗਪਗ ਤਿੰਨ ਗੁਣਾ ਵੱਧ ਹੈ।


ਚੀਨ ਵਿੱਚ ਕੋਰੋਨਾਵਾਇਰਸ ਦੀ ਤਬਾਹੀ ਰੁੱਕ ਗਈ ਹੈ। ਆਰਥਿਕਤਾ ਦੇ ਪਹੀਏ ਫਿਰ ਤੋਂ ਹਿਲਣੇ ਸ਼ੁਰੂ ਹੋ ਗਏ ਹਨ। ਅਜਿਹੀ ਸਥਿਤੀ ਵਿੱਚ, ਨੈਸ਼ਨਲ ਪੀਪਲਜ਼ ਕਾਂਗਰਸ 'ਚ ਸ਼ੁੱਕਰਵਾਰ ਸਵੇਰੇ ਚੀਨ ਦੀ ਸਾਲਾਨਾ ਸੰਸਦੀ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਇਨ੍ਹਾਂ ਵਿੱਚੋਂ, ਮਹਾਂਮਾਰੀ ਦੇ ਬਾਵਜੂਦ ਰੱਖਿਆ ਬਜਟ ਵਿੱਚ 6.6 ਪ੍ਰਤੀਸ਼ਤ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਐਨਪੀਸੀ ਦੀ ਬੈਠਕ ਵਿੱਚ ਬਜਟ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤੇ ਅਗਲੇ ਸਾਲ ਦੇ ਵਿਕਾਸ ਦੇ ਟੀਚੇ ਜਾਂ ਪ੍ਰਸਤਾਵਿਤ ਜੀਡੀਪੀ 'ਤੇ ਫੈਸਲਾ ਲਿਆ ਜਾਂਦਾ ਹੈ।

ਇਸ ਸਾਲ ਚੀਨ ਨੇ ਐਲਾਨ ਕੀਤਾ ਹੈ ਕਿ ਮਹਾਂਮਾਰੀ ਦੇ ਮੱਦੇਨਜ਼ਰ ਆਰਥਿਕ ਵਿਕਾਸ ਦਾ ਕੋਈ ਟੀਚਾ ਤੈਅ ਨਹੀਂ ਕੀਤਾ ਜਾਵੇਗਾ। ਚੀਨੀ ਪ੍ਰਧਾਨ ਮੰਤਰੀ ਲੀ ਕੇਚਿਯਾਂਗ ਨੇ ਕਿਹਾ, "ਇਹ ਇਸ ਲਈ ਹੈ ਕਿਉਂਕਿ ਸਾਡਾ ਦੇਸ਼ ਕੁਝ ਚੀਜ਼ਾਂ ਨਾਲ ਸੰਘਰਸ਼ ਕਰ ਰਿਹਾ ਹੈ।" ਅਜਿਹੇ ਅਨਿਸ਼ਚਿਤ ਸਮੇਂ ਵਿੱਚ ਪ੍ਰਗਤੀ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ। ਇਹ ਅਨਿਸ਼ਚਿਤਤਾ ਕੋਰੋਨਾਵਾਇਰਸ ਕਾਰਨ ਹੈ, ਕਿਉਂਕਿ ਇਸ ਨੇ ਵਿਸ਼ਵ ਭਰ ਦੀਆਂ ਆਰਥਿਕਤਾਵਾਂ ਨੂੰ ਪ੍ਰਭਾਵਤ ਕੀਤਾ ਹੈ ਤੇ ਕਾਰੋਬਾਰ ਨੂੰ ਵੀ ਬੁਰੀ ਤਰ੍ਹਾਂ ਠੱਪ ਕੀਤਾ ਹੈ।

ਇਹ ਵੀ ਪੜ੍ਹੋ: ਕੋਰੋਨਾ ਤੇ ਲੌਕਡਾਊਨ ਦੇ ਕਹਿਰ ਕਰਕੇ ਰਿਜ਼ਰਵ ਬੈਂਕ ਦਾ ਨਵਾਂ ਫੈਸਲਾ

15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹ ਜਾਣਗੇ ਸਕੂਲ

ਬਲਾਤਕਾਰ ਦੇ ਕੇਸ 'ਚ ਹਾਈਕੋਰਟ ਦਾ ਅਨੋਖਾ ਫੈਸਲਾ, ਮੁਲਜ਼ਮ ਨੂੰ ਕਰ ਦਿੱਤਾ ਬਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ