CM Hemant Soren Disqualification: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਕੇਂਦਰੀ ਚੋਣ ਕਮਿਸ਼ਨ ਨੇ ਰਾਜਪਾਲ ਨੂੰ ਪੱਤਰ ਭੇਜਿਆ ਹੈ। ਕਮਿਸ਼ਨ ਨੇ ਇਹ ਸਿਫਾਰਿਸ਼ ਸੋਰੇਨ ਵੱਲੋਂ ਇੱਕ ਖਾਨ ਆਪਣੇ ਨਾਂ ਕਰਵਾਉਣ ਦੇ ਮਾਮਲੇ 'ਚ ਕੀਤੀ ਹੈ। ਰਾਜਪਾਲ ਰਮੇਸ਼ ਬੈਸ ਕਰੀਬ 2 ਵਜੇ ਰਾਂਚੀ ਪਹੁੰਚਣਗੇ। ਇਸ ਨੂੰ ਤਕਰੀਬਨ ਤਿੰਨ ਵਜੇ ਤੱਕ ਗਜ਼ਟ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ।



ਕੀ ਹੈ ਪੂਰਾ ਮਾਮਲਾ ਜਿਸ ਵਿਚ ਹੇਮੰਤ ਸੋਰੇਨ ਦੀ ਮੈਂਬਰਸ਼ਿਪ ਗਈ
ਬੀਜੇਪੀ ਦਾ ਇਲਜ਼ਾਮ ਹੈ ਕਿ ਹੇਮੰਤ ਸੋਰੇਨ ਨੇ ਖੁਦ ਨੂੰ ਸਟੋਨ ਮਾਈਨਿੰਗ ਲੀਜ਼ ਅਲਾਟ ਕੀਤੀ ਸੀ। ਉਨ੍ਹਾਂ ਨੇ ਇਸ ਨੂੰ ਭ੍ਰਿਸ਼ਟ ਪ੍ਰਥਾ ਦੱਸਿਆ। ਕਿਉਂਕਿ ਹੇਮੰਤ ਕੋਲ ਰਾਜ ਮੰਤਰੀ ਮੰਡਲ ਵਿੱਚ ਮਾਈਨਿੰਗ-ਵਨ ਮੰਤਰੀ ਦਾ ਚਾਰਜ ਹੈ।



ਦਰਅਸਲ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਲਈ ਕੰਮ ਕਰਨ ਵਾਲੇ ਸ਼ਿਵਸ਼ੰਕਰ ਸ਼ਰਮਾ ਨੇ ਮਾਈਨਿੰਗ ਘੁਟਾਲੇ ਦੀ ਜਾਂਚ ਸੀਬੀਆਈ ਅਤੇ ਈਡੀ ਤੋਂ ਕਰਨ ਦੀ ਮੰਗ ਕਰਦੇ ਹੋਏ ਦੋ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਸਨ।ਇਹ ਦੋਸ਼ ਹੈ ਕਿ ਹੇਮੰਤ ਸੋਰੇਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਸਟੋਨ ਕੁਆਰੀ ਮਾਈਨਸ ਆਪਣੇ ਨਾਂ ਅਲਾਟ ਕੀਤੀ । ਸੋਰੇਨ ਪਰਿਵਾਰ  'ਤੇ ਸ਼ੈੱਲ ਕੰਪਨੀ 'ਚ ਨਿਵੇਸ਼ ਕਰਕੇ ਜਾਇਦਾਦ ਹਾਸਲ ਕਰਨ ਦਾ ਵੀ ਦੋਸ਼ ਹੈ।



ਹੁਣ ਝਾਰਖੰਡ ਵਿੱਚ ਕੀ ਹੋਵੇਗਾ
ਝਾਰਖੰਡ 'ਚ ਸਰਕਾਰ ਚਲਾ ਰਿਹਾ ਝਾਰਖੰਡ ਮੁਕਤੀ ਮੋਰਚਾ ਵੀ ਹੁਣ ਹੇਮੰਤ ਸੋਰੇਨ ਦੇ ਵਿਕਲਪ 'ਤੇ ਚਰਚਾ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੀਐਮ ਦਾ ਅਹੁਦਾ ਸੋਰੇਨ ਪਰਿਵਾਰ ਕੋਲ ਹੀ ਰਹੇਗਾ। ਇਸ ਦੇ ਨਾਲ ਹੀ ਭਾਜਪਾ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਹੇਮੰਤ ਵਿਕਲਪ ਵਜੋਂ ਆਪਣੀ ਪਤਨੀ ਕਲਪਨਾ ਸੋਰੇਨ ਦਾ ਨਾਂ ਅੱਗੇ ਕਰ ਸਕਦੇ ਹਨ।


 


 


ਫੇਸਬੁੱਕ ਤੇ ਵ੍ਹਟਸਐਪ ਨੂੰ ਦਿੱਲੀ HC ਝਟਕਾ, ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਦੀ ਨਿੱਜਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ


 


 


ਦੇਸ਼ 'ਚ ਮਹਿੰਗਾਈ ਨਾਲ ਬੁਰਾ ਹਾਲ,ਆਰਥਿਕ ਤੰਗੀ ਕਾਰਨ ਬੀਮਾ ਪਾਲਿਸੀਆਂ ਲੋਕ ਕਰ ਰਹੇ ਨੇ ਬੰਦ, ਇਕ ਸਾਲ 'ਚ 2.30 ਕਰੋੜ ਪਾਲਿਸੀਆਂ ਹੋਈਆਂ ਸਰੰਡਰ


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।