Congress Candidates 7th List 2024: ਕਾਂਗਰਸ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ 2024 ਲਈ ਸੱਤਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਛੱਤੀਸਗੜ੍ਹ ਦੀਆਂ ਚਾਰ ਅਤੇ ਤਾਮਿਲਨਾਡੂ ਦੀ ਇੱਕ ਸੀਟ ਲਈ ਇਸ ਸੂਚੀ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।
ਛੱਤੀਸਗੜ੍ਹ ਦੇ ਸਰਗੁਜਾ (ਐਸਟੀ) ਤੋਂ ਸ਼ਸ਼ੀ ਸਿੰਘ, ਰਾਏਗੜ੍ਹ (ਐਸਟੀ) ਤੋਂ ਡਾ. ਮੇਨ ਦੇਵੀ ਸਿੰਘ, ਬਿਲਾਸਪੁਰ ਤੋਂ ਦੇਵੇਂਦਰ ਸਿੰਘ ਯਾਦਵ ਅਤੇ ਕਾਂਕੇਰ (ਐਸਟੀ) ਤੋਂ ਬਿਰੇਸ਼ ਠਾਕੁਰ ਨੂੰ ਮੌਕਾ ਦਿੱਤਾ ਗਿਆ ਹੈ, ਜਦੋਂਕਿ ਤਾਮਿਲਨਾਡੂ ਦੀ ਮਾਈਲਾਦੁਥੁਰਾਈ ਸੀਟ ਤੋਂ ਆਰ ਸੁਧਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: US Baltimore bridge Collapse: ਹਾਦਸੇ ਵਾਲੇ ਜਹਾਜ਼ ‘ਚ ਸਵਾਰ ਸਨ 22 ਕ੍ਰੂ ਮੈਂਬਰ, ਸਾਰਿਆਂ ਦੀ ਬਚੀ ਜਾਨ