Bengaluru water crisis: ਬੈਂਗਲੁਰੂ ਵਿੱਚ ਜਲ ਸੰਕਟ ਹਾਲੇ ਖ਼ਤਮ ਨਹੀਂ ਹੋਇਆ ਹੈ। ਇੱਥੇ ਪਾਣੀ ਦੀ ਕਮੀਂ ਵਧਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇੱਥੇ ਦੀ ਸਥਿਤੀ ਇੰਨੀ ਖ਼ਰਾਬ ਹੈ ਕਿ ਇੱਥੇ ਰੋਜ਼ 500 ਮਿਲੀਅਨ ਪਾਣੀ ਦੀ ਰੋਜ਼ ਕਮੀ ਹੋ ਰਹੀ ਹੈ। ਉੱਥੇ ਹੀ ਕੁਝ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਘੱਟ ਤੋਂ ਘੱਟ 2,600 ਐਮਐਲਡੀ ਦੀ ਜ਼ਰੂਰਤ ਹੋਵੇਗੀ। ਪਾਣੀ ਦੀ ਪਰੇਸ਼ਾਨੀ ਨਾਲ ਜੂਝ ਰਹੇ ਲੋਕਾਂ ਨੂੰ ਦੇਖਦਿਆਂ ਹੋਇਆਂ ਜਲ ਮਾਹਰ ਇਸ ਸਮੱਸਿਆ ਤੋਂ ਨਿਪਟਣ ਲਈ ਘਰ ਤੋਂ ਕੰਮ ਕਰਨ ਦਾ ਸੁਝਾਅ ਦੇ ਰਹੇ ਹਨ।


ਬੈਂਗਲੁਰੂ ਵਿੱਚ ਜਲ ਸੰਕਟ ਨੂੰ ਦੇਖਦਿਆਂ ਹੋਇਆਂ ਆਈਟੀ ਕੰਪਨੀਆਂ ਵਿੱਚ ਘਰ ਤੋਂ ਕੰਮ ਕਰਨ ਨੂੰ ਲੈਕੇ ਮੰਗ ਵਧਦੀ ਜਾ ਰਹੀ ਹੈ। ਜਲ ਸੰਕਟ ਦੀ ਇਸ ਸਮੱਸਿਆ ਤੋਂ ਅਸਥਾਈ ਰੂਪ ਨਾਲ ਨਿਪਟਣ ਲਈ ਤਰਕ ਦਿੱਤਾ ਗਿਆ ਹੈ ਕਿ ਘੱਟ ਆਬਾਦੀ ਨਾਲ ਸ਼ਹਿਰ ਦੇ ਹਰ ਘਰ ਵਿੱਚ ਸੁਵਿਧਾ ਦੇਣ ਦਾ ਦਬਾਅ ਵੀ ਘੱਟ ਹੋ ਜਾਵੇਗਾ।


ਇਹ ਵੀ ਪੜ੍ਹੋ: Punjab News: ਪੰਜਾਬ ਦੇ ਫੌਜੀ ਦੀ ਲੱਦਾਖ 'ਚ ਸ਼ੱਕੀ ਹਾਲਤ 'ਚ ਮੌਤ, ਮਹਿਜ਼ 23 ਸਾਲਾਂ ਦੀ ਉਮਰ 'ਚ ਦੁਨੀਆ ਨੂੰ ਆਖ ਗਿਆ ਅਲਵਿਦਾ


ਇਸ ਦੌਰਾਨ ਦੂਜੇ ਸੂਬਿਆਂ ਤੋਂ ਇੱਥੇ ਆ ਕੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੰਪਨੀ ਨੇ ਆਪਣੇ ਘਰ ਤੋਂ ਕੰਮ ਕਰਨ ਦੀ ਬੇਨਤੀ ਕੀਤੀ ਹੈ। ਪਾਣੀ ਦੀ ਵਧਦੀ ਸਮੱਸਿਆ ਨੂੰ ਦੇਖ ਕੇ ਲੋਕ ਆਪਣੇ-ਆਪਣੇ ਘਰ ਵਾਪਸ ਜਾ ਕੇ ਉੱਥੋਂ ਕੰਮ ਕਰਨ ਦੀ ਮੰਗ ਕਰ ਰਹੇ ਹਨ। ਹਰ ਵੇਲੇ ਪਾਣੀ ਨਾ ਹੋਣ ਕਰਕੇ ਮੁਲਾਜ਼ਮਾਂ ਨੂੰ ਬਿਨਾਂ ਨਹਾਤਿਆਂ ਦਫ਼ਤਰ ਜਾਣਾ ਪੈ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਉੱਥੇ ਹੀ ਕਰਨਾਟਕ ਅਤੇ ਅਸਮ ਦੇ ਹਾਈ ਕੋਰਟ ਦੇ ਸਾਬਕਾ ਜੱਜ ਸ੍ਰੀਧਰ ਰਾਓ ਨੇ ਵੀ ਮੁਲਾਜ਼ਮਾਂ ਨੂੰ ਵਰਕ ਫਰਾਮ ਹੋਮ ਦੇਣ ਅਤੇ ਹੋਮਟਾਊਨ ਤੋਂ ਕੰਮ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ।


ਇਹ ਵੀ ਪੜ੍ਹੋ: ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ 'ਚ ਹੋਏ ਸ਼ਾਮਲ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।