ਦੇਸ਼ ਦੇ ਚਾਰ ਰਾਜਾਂ 'ਚ ਕੋਰੋਨਾ ਦਾ ਸਭ ਤੋ ਵੱਧ ਕਹਿਰ, ਮਰੀਜ਼ਾਂ ਦੀ ਸੰਖਿਆ 2 ਲੱਖ ਪਾਰ
ਏਬੀਪੀ ਸਾਂਝਾ | 03 Jun 2020 03:00 PM (IST)
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦੇ 35 ਰਾਜਾਂ ਵਿੱਚ, ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 2 ਲੱਖ 7 ਹਜ਼ਾਰ 615 ਹੋ ਗਈ ਹੈ।
ਸੰਕੇਤਕ ਤਸਵੀਰ
ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦੇ 35 ਰਾਜਾਂ ਵਿੱਚ, ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 2 ਲੱਖ 7 ਹਜ਼ਾਰ 615 ਹੋ ਗਈ ਹੈ। ਇਸ ਵਿੱਚੋਂ ਚਾਰ ਰਾਜ ਅਜਿਹੇ ਹਨ ਜਿੱਥੇ ਕੋਰੋਨਾ ਦੇ ਕੇਸ ਇੱਕ ਲੱਖ 36 ਹਜ਼ਾਰ ਹਨ। ਇਹ ਗਿਣਤੀ ਦੇਸ਼ ਦੇ ਕੁਲ ਮਾਮਲਿਆਂ ਦਾ 66 ਪ੍ਰਤੀਸ਼ਤ ਹੈ। ਇਹ ਚਾਰ ਰਾਜ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਤੇ ਗੁਜਰਾਤ ਹਨ। ਇਸੇ ਤਰ੍ਹਾਂ ਦੇਸ਼ ਵਿੱਚ, ਕੋਰੋਨਾ ਨਾਲ ਮਰਨ ਵਾਲੇ 77 ਪ੍ਰਤੀਸ਼ਤ ਲੋਕ ਵੀ ਚਾਰ ਰਾਜਾਂ ਦੇ ਹਨ। ਕੋਰੋਨਾ ਨਾਲ 25 ਰਾਜਾਂ ਵਿੱਚ ਹੁਣ ਤਕ 5815 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚੋਂ ਮਹਾਰਾਸ਼ਟਰ, ਗੁਜਰਾਤ, ਦਿੱਲੀ ਤੇ ਮੱਧ ਪ੍ਰਦੇਸ਼ ਵਿੱਚ 4477 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 4 ਰਾਜਾਂ ਵਿੱਚ 66% ਕੋਰੋਨਾ ਕੇਸ: ਮਹਾਰਾਸ਼ਟਰ - 72,300 ਮਾਮਲੇ ਤਾਮਿਲਨਾਡੂ- 24,586 ਮਾਮਲੇ ਦਿੱਲੀ - 22,132 ਮਾਮਲੇ ਗੁਜਰਾਤ- 17,617 ਮਾਮਲੇ ਇਨ੍ਹਾਂ 4 ਰਾਜਾਂ ਵਿੱਚ 77% ਕੋਰੋਨਾ ਨਾਲ ਮੌਤਾਂ: ਮਹਾਰਾਸ਼ਟਰ - 2465 ਮੌਤਾਂ ਗੁਜਰਾਤ - 1092 ਮੌਤਾਂ ਦਿੱਲੀ - 556 ਮੌਤਾਂ ਮੱਧ ਪ੍ਰਦੇਸ਼ - 364 ਮੌਤਾਂ ਮੰਗਲਵਾਰ ਤੋਂ ਹੁਣ ਤੱਕ 217 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਵਿੱਚ 103 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ 33, ਗੁਜਰਾਤ ਵਿੱਚ 29, ਤਾਮਿਲਨਾਡੂ ਵਿੱਚ 13 ਤੇ ਪੱਛਮੀ ਬੰਗਾਲ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਮੱਧ ਪ੍ਰਦੇਸ਼ ਵਿੱਚ ਛੇ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਪੰਜ, ਤੇਲੰਗਾਨਾ ਵਿੱਚ ਚਾਰ, ਹਰਿਆਣਾ ਤੇ ਜੰਮੂ-ਕਸ਼ਮੀਰ ਵਿੱਚ ਦੋ, ਕੇਰਲ, ਚੰਡੀਗੜ੍ਹ, ਲੱਦਾਖ, ਪੰਜਾਬ ਤੇ ਉਤਰਾਖੰਡ ਵਿੱਚ ਇੱਕ-ਇੱਕ ਦੀ ਮੌਤ ਹੋ ਗਈ ਹੈ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਨੇ ਉਜਾੜੇ ਕਾਰੋਬਾਰ, 35% ਦੀ ਵਾਪਸੀ ਮੁਸ਼ਕਲ, ਬੰਦ ਹੋਣ ਦੇ ਕਗਾਰ 'ਤੇ ਪਹੁੰਚੇ ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904