ਨਵੀਂ ਦਿੱਲੀ: ਦਿੱਲੀ (Delhi) ਵਿੱਚ ਹੁਣ ਲਗਾਤਾਰ ਕੋਰੋਨਾ ਲਾਗ (Coronavirus) ਦੇ ਮਾਮਲਿਆਂ ਵਿੱਚ ਕਮੀ ਆ ਰਹੀ ਹੈ। ਟੈਸਟਿੰਗ ਦੀ ਵਧਦੀ ਗਿਣਤੀ ਤੋਂ ਬਾਅਦ ਵੀ 24 ਘੰਟਿਆਂ ਵਿੱਚ 1000 ਤੋਂ ਵੀ ਘੱਟ ਲੋਕ ਪੌਜੇਟਿਵ (Corona Positive) ਮਿਲੇ ਹਨ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ ਲਾਗ ਦੀ ਦਰ ਇੱਕ ਫੀਸਦ ਤੋਂ ਹੇਠਾਂ ਪਹੁੰਚ ਗਈ ਹੈ, ਜਦੋਂਕਿ ਰੋਜ਼ਾਨਾ 80 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ।

ਦਿੱਲੀ ਵਿੱਚ ਕੋਰੋਨਾਵਾਇਰਸ ਦੇ 82,386 ਟੈਸਟ ਕਰਵਾਉਣ ਦੇ ਬਾਵਜੂਦ ਸਿਰਫ 939 ਨਵੇਂ ਕੇਸ ਸਾਹਮਣੇ ਆਏ ਹਨ। ਦੱਸ ਦਈਏ ਕਿ ਕਰੀਬ ਪੰਜ ਮਹੀਨਿਆਂ ਬਾਅਦ ਇੱਕ ਦਿਨ ਵਿੱਚ ਘੱਟ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਨਵੇਂ ਕੇਸ ਨਾਲ ਲਾਗ ਦੀ ਦਰ ਵਿੱਚ ਵੀ ਗਿਰਾਵਟ ਜਾਰੀ ਹੈ। ਇਸ ਦਾ ਨਾਲ ਹੀ ਇੱਕ ਦਿਨ ਵਿੱਚ ਕੋਰੋਨਾ ਕਰਕੇ 25 ਲੋਕਾਂ ਦੀ ਮੌਤ ਹੋਈ, ਜੋ 28 ਅਕਤੂਬਰ ਤੋਂ ਬਾਅਦ ਇੱਕ ਦਿਨ ਵਿਚ ਸਭ ਤੋਂ ਘੱਟ ਮੌਤਾਂ ਦੀ ਗਿਣਤੀ ਸੀ।


ਉਧਰ ਕੋਰੋਨਾ ਲਾਗ ਦੀ ਦਰ 1.14% 'ਤੇ ਆ ਗਈ ਹੈ, ਜੋ ਪਿਛਲੇ 8 ਦਿਨਾਂ ਤੋਂ 2 ਪ੍ਰਤੀਸ਼ਤ ਤੋਂ ਹੇਠਾਂ ਰਹਿ ਗਈ ਹੈ। ਇਸ ਨੂੰ ਹੁਣ ਤੱਕ ਦੀ ਸਭ ਤੋਂ ਘੱਟ ਲਾਗ ਦਰ ਕਿਹਾ ਜਾ ਰਿਹਾ ਹੈ। ਪਿਛਲੇ 20 ਦਿਨਾਂ ਤੋਂ ਲਗਾਤਾਰ ਲਾਗ ਦਰ 5 ਪ੍ਰਤੀਸ਼ਤ ਤੋਂ ਹੇਠਾਂ ਰਹਿ ਗਈ ਹੈ। ਇਸ ਨਾਲ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਭਾਰੀ ਗਿਰਾਵਟ ਆਈ ਹੈ।

ਕਿਸਾਨ ਅੰਦੋਲਨ ਪੰਜਾਬ 'ਚ ‘ਆਪ’ ਦੀ ਬੇੜੀ ਲਾਏਗੀ ਪਾਰ? ਬਦਲਣ ਲੱਗੇ ਸਿਆਸੀ ਸਮੀਕਰਨ

ਇਸ ਨਾਲ ਕੋਰੋਨਾ ਰਿਕਵਰੀ ਰੇਟ 96.91 ਪ੍ਰਤੀਸ਼ਤ ਰਹੀ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ ਹੁਣ 4790 ਹੈ ਜੋ ਕੁੱਲ ਮਾਮਲਿਆਂ ਵਿਚ ਸਿਰਫ 1.41% ਹੈ ਤੇ ਪਿਛਲੇ 4 ਮਹੀਨਿਆਂ ਵਿਚ ਇਹ ਸਭ ਤੋਂ ਘੱਟ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904