ਜੋਧਪੁਰ: ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਸ਼ਾਖਾ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਉਨ੍ਹਾਂ ਦੀ ਪਤਨੀ ਨੂੰ ਸੰਜੀਵਨੀ ਕ੍ਰੈਡਿਟ ਸਹਿਕਾਰੀ ਸੁਸਾਇਟੀ ਵਿੱਚ ਪੈਸੇ ਦੇ ਗਬਨ ਕੇਸ ਵਿੱਚ ਨੋਟਿਸ ਜਾਰੀ ਕੀਤਾ ਹੈ। ਨਿਵੇਸ਼ਕਾਂ ਨੇ ਆਪਣੀ ਮਿਹਨਤ ਨਾਲ ਕਮਾਏ ਪੈਸੇ ਨਿਵੇਸ਼ ਕੀਤੇ ਸੀ, ਪਰ ਜਦੋਂ ਉਨ੍ਹਾਂ ਨੂੰ ਵਾਪਸ ਕਰਨ ਦਾ ਸਮਾਂ ਆਇਆ ਤਾਂ ਸੁਸਾਇਟੀ ਪਿੱਛੇ ਹਟ ਗਈ। ਨਿਵੇਸ਼ਕਾਂ ਨੇ ਰਿਫੰਡ ਦੀ ਮੰਗ ਲਈ ਸੰਜੀਵਨੀ ਪੀੜਤ ਐਸੋਸੀਏਸ਼ਨ ਨਾਂ 'ਤੇ ਸੰਗਠਨ ਦੀ ਸ਼ੁਰੂਆਤ ਕੀਤੀ ਸੀ।

ਸੰਜੀਵਨੀ ਪੀੜਤ ਐਸੋਸੀਏਸ਼ਨ ਨੇ ਭਾਰਤ ਸਰਕਾਰ ਸਮੇਤ ਸੁਸਾਇਟੀ ਦੇ ਵਿਕਰਮ ਸਿੰਘ, ਵਿਨੋਦ ਕੰਵਰ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਉਨ੍ਹਾਂ ਦੀ ਪਤਨੀ ਨੌਨੰਦ ਕੰਵਰ ਨੂੰ ਧਿਰ ਬਣਾਇਆ ਹੈ। ਇਸ ਕੇਸ ਦੀ ਸੁਣਵਾਈ ਕਰਦਿਆਂ ਜਸਟਿਸ ਵਿਜੇ ਬਿਸ਼ਨੋਈ ਦੇ ਬੈਂਚ ਨੇ ਭਾਰਤ ਸਰਕਾਰ ਸਮੇਤ ਸਮੂਹ 17 ਧਿਰਾਂ ਨੂੰ ਨੋਟਿਸ ਜਾਰੀ ਕੀਤੇ ਹਨ।

ਇਸ ਕੇਸ ਵਿੱਚ ਵਕੀਲ ਮਧੂਸੂਦਨ ਪੁਰੋਹਿਤ ਤੇ ਅਮਿਤ ਕੁਮਾਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਸੰਜੀਵਨੀ ਕ੍ਰੈਡਿਟ ਸਹਿਕਾਰੀ ਸਭਾ ਨੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ, ਉਨ੍ਹਾਂ ਨੇ ਨਕਲੀ ਰਿਕਾਰਡ ਦਿਖਾ ਕੇ ਨਿਵੇਸ਼ਕਾਂ ਨੂੰ ਗੁੰਮਰਾਹ ਕੀਤਾ।

Farmer Protest: ਬੁਲੰਦ ਹੌਸਲਿਆਂ ਅੱਗੇ ਪਹਾੜ ਵੀ ਝੁਕੇ! ਦੋਵੇਂ ਲੱਤਾਂ ਨਾ ਹੋਣ ਦੇ ਬਾਵਜੂਦ 10 ਦਿਨਾਂ 'ਚ 450 ਕਿਲੋਮੀਟਰ ਤੈਅ ਕਰ ਸਿੰਘੂ ਹੱਦ 'ਤੇ ਪਹੁੰਚਿਆ ਯੋਧਾ

ਅਜਿਹੀ ਸਥਿਤੀ ਵਿੱਚ ਸੰਸਥਾ ਦੀ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਈਡੀ ਤੇ ਸੀਬੀਆਈ ਤੋਂ ਕੀਤੀ ਜਾਵੇ। ਇਸ ਦੇ ਨਾਲ ਹੀ ਪੀੜਤ ਮੰਗ ਕਰ ਰਹੇ ਹਨ ਕਿ ਅਦਾਲਤ ਇਸ ਕ੍ਰੈਡਿਟ ਸੁਸਾਇਟੀ ਦੀ ਸਾਰੀ ਜਾਇਦਾਦ ਨੂੰ ਆਪਣੇ ਕਬਜ਼ੇ ਹੇਠ ਲਵੇ ਤੇ ਇੱਕ ਰਿਸੀਵਰ ਨੂੰ ਤਾਇਨਾਤ ਕਰ ਸੁਸਾਇਟੀ ਦੀ ਜਾਇਦਾਦ ਵੇਚ ਕੇ ਨਿਵੇਸ਼ਕਾਂ ਦਾ ਪੈਸਾ ਵਾਪਸ ਕੀਤਾ ਜਾਵੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904