ਨਵੀਂ ਦਿੱਲੀ: ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਭਾਰਤ 'ਚ ਕੋਰੋਨਾ ਵੈਕਸੀਨ ਉਪਲਬਧ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਬਤ ਸਰਕਾਰ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।


ਹੁਣ ਵੈਕਸੀਨ ਦਾ ਟ੍ਰਾਇਲ ਪੂਰਾ ਹੋਣ ਦਾ ਇੰਤਜ਼ਾਰ ਹੈ । ਜਿਵੇਂ ਹੀ ਵਿਗਿਆਨੀਆਂ ਦੀ ਹਰੀ ਝੰਡੀ ਮਿਲਦੀ ਹੈ ਤਾਂ ਦੇਸ਼ ਦੇ ਲੋਕਾਂ ਲਈ ਵੈਕਸੀਨ ਉਪਲਬਧ ਹੋ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ 'ਚ ਕੋਰੋਨਾ ਵੈਕਸੀਨ ਲੋਕਾਂ ਨੂੰ ਜਲਦ ਮਿਲੇ ਇਸ 'ਤੇ ਕੰਮ ਚੱਲ ਰਿਹਾ ਹੈ। ਫਿਲਹਾਲ ਵੈਕਸੀਨ ਦੇ ਮਨੁੱਖੀ ਟ੍ਰਾਇਲ ਚੱਲ ਰਹੇ ਹਨ। ਟ੍ਰਾਇਲ ਦੇ ਸਾਰੇ ਗੇੜ ਪੂਰੇ ਹੋਣ ਮਗਰੋਂ ਇਹ ਵੈਕਸੀਨ ਦੇਸ਼ ਦੇ ਲੋਕਾਂ ਨੂੰ ਮਿਲਣੀ ਸ਼ੁਰੂ ਹੋਵੇਗੀ।


ਮੋਦੀ ਨੇ ਜਾਣਕਾਰੀ ਦਿੱਤੀ ਕਿ ਭਾਰਤ 'ਚ ਤਿਆਰ ਹੋਣ ਵਾਲੀ ਵੈਕਸੀਨ ਦੇ ਉਤਪਾਦਨ ਨੂੰ ਲੈਕੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਜਿਵੇਂ ਹੀ ਟ੍ਰਾਇਲ ਪੂਰਾ ਹੋਵੇਗਾ ਵੱਡੇ ਪੱਧਰ 'ਤੇ ਵੈਕਸੀਨ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਏਨਾ ਹੀ ਨਹੀਂ ਸਰਕਾਰ ਇਹ ਵੀ ਨਿਸਚਿਤ ਕਰ ਰਹੀ ਹੈ ਕਿ ਜਿਵੇਂ ਹੀ ਵੈਕਸੀਨ ਦਾ ਮਨੁੱਖੀ ਟ੍ਰਾਇਲ ਪੂਰਾ ਹੋਵੇ ਤਾਂ ਵੈਕਸੀਨ ਜਲਦ ਲੋਕਾਂ ਤਕ ਉਪਲਬਧ ਕਰਵਾਈ ਜਾਵੇ।


ਭਾਰਤ 'ਚ ਤਿੰਨ ਕੰਪਨੀਆਂ ਕੋਰੋਨਾ ਵੈਕਸੀਨ 'ਤੇ ਕੰਮ ਕਰ ਰਹੀਆਂ ਹਨ। ਇਹ ਕੰਪਨੀਆਂ ਮਨੁੱਖੀ ਟ੍ਰਾਇਲ ਦੇ ਦੂਜੇ ਤੇ ਤੀਜੇ ਗੇੜ 'ਤੇ ਕੰਮ ਕਰ ਰਹੀਆਂ ਹਨ। ਹਾਲਾਂਕਿ ਤੀਜੇ ਗੇੜ ਦਾ ਟ੍ਰਾਇਲ ਪੂਰਾ ਹੋਣ 'ਚ ਕੁਝ ਸਮਾਂ ਬਾਕੀ ਹੈ ਪਰ ਜਿਵੇਂ ਹੀ ਪੂਰਾ ਹੋਵੇਗਾ ਉਸ ਤੋਂ ਬਾਅਦ ਹੋਰ ਦੇਰ ਨਾ ਹੋਵੇ ਇਸ ਵਜ੍ਹਾ ਤੋਂ ਸਰਕਾਰ ਨੇ ਪਹਿਲਾਂ ਹੀ ਟ੍ਰਾਇਲ ਪੂਰਾ ਹੋਣ ਮਗਰੋਂ ਕਿਸ ਤਰ੍ਹਾਂ ਵੈਕਸੀਨ ਲੋਕਾਂ ਤਕ ਪਹੁੰਚੇਗੀ ਇਸ ਬਾਬਤ ਤਿਆਰੀਆਂ ਕਰ ਲਈਆਂ ਹਨ। ਜੋ ਵਿਦੇਸ਼ੀ ਕੰਪਨੀਆਂ ਵੀ ਮਨੁੱਖੀ ਟ੍ਰਾਇਲ ਕਰ ਰਹੀਆਂ ਹਨ ਉਨ੍ਹਾਂ ਕੰਪਨੀਆਂ ਨਾਲ ਵੀ ਸਰਕਾਰ ਸੰਪਰਕ ਕਾਇਮ ਕਰ ਚੁੱਕੀ ਹੈ।


ਕੈਪਟਨ ਦੇ ਵਜ਼ੀਰ ਨੇ ਮੰਨਿਆ 'ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਅਣਗਹਿਲੀ'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ