ਨਵੀਂ ਦਿੱਲੀ: ਦੇਸ਼ 'ਚ ਸਿਹਤ ਸੇਵਾਵਾਂ ਦੇ ਡਿਜ਼ੀਟਲ ਮਾਧਿਆਮ ਰਾਹੀਂ ਲੋਕਾਂ ਤਕ ਪਹੁੰਚਾਉਣ ਦੀ ਦਿਸ਼ਾ 'ਚ ਕੰਮ ਕਰਦਿਆਂ ਕੇਂਦਰ ਸਰਕਾਰ ਨੇ ਇਕ ਅਹਿਮ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ 'ਨੈਸ਼ਨਲ ਹੈਲਥ ਮਿਸ਼ਨ' ਦੀ ਸ਼ੁਰੂਆਤ ਦਾ ਐਲਾਨ ਕੀਤਾ।


ਇਸ ਯੋਜਨਾ ਤੋਂ ਬਾਅਦ ਦੇਸ਼ 'ਚ ਮਰੀਜ਼ਾਂ ਅਤੇ ਸਿਹਤ ਕਰਮੀਆਂ ਦਾ ਡਾਟਾ ਇਕ ਹੈਲਥ ਕਾਰਡ 'ਚ ਸਮੇਟ ਦਿੱਤਾ ਜਾਵੇਗਾ ਤੇ ਉਸ ਨਾਲ ਇਲਾਜ ਦਾ ਰਿਕਾਰਡ ਬਣਾਈ ਰੱਖਣ 'ਚ ਆਸਾਨੀ ਹੋਵੇਗੀ। 74ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਇਸ ਯੋਜਨਾ ਦਾ ਐਲਾਨ ਕਰਦਿਆਂ ਕਿਹਾ 'ਇਸ 'ਚ ਤਹਾਨੂੰ ਹਰ ਟੈਸਟ, ਹਰ ਬਿਮਾਰੀ, ਕਿਸ ਡਾਕਟਰ ਨੇ ਕਿਹੜੀ ਦਵਾਈ ਦਿੱਤੀ, ਕਦੋਂ ਦਿੱਤੀ, ਤੁਹਾਡੀਆਂ ਰਿਪੋਰਟਾਂ ਕੀ ਸਨ, ਇਹ ਸਾਰੀ ਜਾਣਕਾਰੀ ਇਕ Health ID 'ਚ ਸਮਾਈ ਮਿਲੇਗੀ। ਮੋਦੀ ਨੇ ਇਸ ਯੋਜਨਾ ਨੂੰ ਭਾਰਤ ਦੇ ਹੈਲਥ ਸੈਕਟਰ ਲਈ ਇਕ ਕ੍ਰਾਂਤੀਕਾਰੀ ਕਦਮ ਦੱਸਿਆ ਤੇ ਇਸ ਨੂੰ ਬਹੁਤ ਵੱਡੇ ਅਭਿਆਨ ਦੀ ਸ਼ੁਰੂਆਤ ਦੱਸਿਆ।


ਕੀ ਹੈ ਨੈਸ਼ਨਲ ਹੈਲਥ ਮਿਸ਼ਨ ਦੀ ਖ਼ਾਸੀਅਤ:


ਇਹ ਯੋਜਨਾ 'ਨੈਸ਼ਨਲ ਡਿਜੀਟਲ ਹੈਲਥ ਮਿਸ਼ਨ' ਯਾਨੀ NDHM ਕੀ ਹੈ। ਇਹ ਯੋਜਨਾ ਨੈਸ਼ਨਲ ਹੈਲਥ ਅਥਾਰਿਟੀ ਦੇ ਅੰਤਰਗਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮਿਸ਼ਨ ਜ਼ਰੀਏ ਜਲਦ ਲੋਕਾਂ ਦੀ ਸਿਹਤ ਦੀ ਸਾਰੀ ਜਾਣਕਾਰੀ ਅਤੇ ਸੇਵਾਵਾਂ ਲਈ ਪਲੇਟਫਾਰਮ ਤਿਆਰ ਕਰ ਲਿਆ ਜਾਵੇਗਾ।


ਹਰ ਕਿਸੇ ਨੂੰ ਆਈਡੀ ਦਿੱਤੀ ਜਾਵੇਗੀ, ਜਿਸ 'ਚ ਉਸ ਵਿਅਕਤੀ ਨਾਲ ਸਬੰਧਤ ਸਿਹਤ ਦੀ ਹਰ ਜਾਣਕਾਰੀ ਸਿੱਧਾ ਜੁੜ ਸਕੇਗੀ। ਉਸ ਦੀ ਉਮਰ ਤੋਂ ਲੈਕੇ ਬਲੱਡ ਗਰੁੱਪ, ਹੈਲਥ ਹਿਸਟਰੀ, ਮੈਡੀਕੇਸ਼ਨ, ਐਲਰਜੀ ਨਾਲ ਸਬੰਧਤ ਕਈ ਤਰ੍ਹਾਂ ਦੀ ਜਾਣਕਾਰੀ ਹੋਵੇਗੀ। ਇਸ ਮਿਸ਼ਨ 'ਚ ਡਾਕਟਰ, ਹੈਲਥ ਸੁਵਿਧਾਵਾਂ, ਹਸਪਤਾਲ, ਕਲੀਨਿਕ ਲੈਬ ਲਈ ਵੀ ਪਲੇਟਫਾਰਮ ਹੋਣਗੇ।


NDHM ਜ਼ਰੀਏ ਚਾਰ ਚੀਜ਼ਾਂ ਦਾ ਰੱਖਿਆ ਜਾਵੇਗਾ ਧਿਆਨ:


ਹੈਲਥ ਆਈਡੀ ਸਿਸਟਮ-ਜਿਸ 'ਚ ਲੋਕਾਂ ਦੀ ਵਿਸ਼ੇਸ਼ ਹੈਲਥ ਆਈਡੀ ਬਣਾਈ ਜਾਵੇਗੀ।


Digi ਡਾਕਟਰ- ਇਸ 'ਚ ਸਾਰੇ ਡਾਕਟਰਾਂ ਦੀ ਯੂਨੀਕ ਆਈਡੀ ਹੋਵੇਗੀ ਤੇ ਉਨ੍ਹਾਂ ਬਾਬਤ ਸਾਰੀ ਜਾਣਕਾਰੀ ਹੋਵੇਗੀ।


ਹੈਲਥ ਫੈਸੀਲਿਟੀ ਰਜਿਸਟ੍ਰੀ: ਜਿਸ 'ਚ ਸਾਰੇ ਹਸਪਤਾਲ, ਕਲੀਨਿਕ, ਲੈਬ ਜੁੜ ਸਕਣਗੇ ਅਤੇ ਯੂਨੀਕ ਆਈਡੀ ਪਾ ਸਕਣਗੇ। ਇਸ ਤੋਂ ਇਲਾਵਾ ਆਪਣੀ ਜਾਣਕਾਰੀ ਅਪਡੇਟ ਕਰ ਸਕਣਗੇ।


ਪਰਸਨਲ ਹੈਲਥ ਰਿਕਾਰਡ: ਜਿੱਥੇ ਲੋਕ ਆਪਣੀ ਸਿਹਤ ਸਬੰਧੀ ਜਾਣਕਾਰੀ ਅਪਲੋਡ ਜਾਂ ਸਟੋਰ ਕਰ ਸਕਣਗੇ। ਸਿੱਧਾ ਡਾਕਟਰ ਤੇ ਲੈਬ ਆਦਿ ਤੋਂ ਇਲੈਕਟ੍ਰੌਨਿਕ ਮਾਧਿਆਮ ਨਾਲ ਸਲਾਹ ਲੈ ਸਕਣਗੇ।


ਹੈਲਥ ਆਈਡੀ ਅਤੇ ਪਰਸਨਲ ਹੈਲਥ ਰਿਕਾਰਡ ਸਿਸਟਮ ਜ਼ਰੀਏ ਤਮਾਮ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। ਹਰ ਵਿਅਕਤੀ ਲਈ ਵੱਖ-ਵੱਖ ਆਈਡੀ ਦਿੱਤੀ ਜਾਵੇਗੀ। ਉੱਥੇ ਹੀ ਕਿਸੇ ਦੇ ਪਰਸਨਲ ਹੈਲਥ ਰਿਕਾਰਡ ਵਿਅਕਤੀ ਦੀ ਇਜ਼ਾਜਤ ਤੋਂ ਬਿਨਾਂ ਨਹੀਂ ਦੇਖੇ ਜਾ ਸਕਦੇ।


ਯੋਜਨਾ ਨਾਲ ਜੁੜਨਾ ਸਵੈ-ਇਛੁੱਕ:


ਇਹ ਯੋਜਨਾ ਪੂਰੀ ਤਰ੍ਹਾਂ ਸਵੈ-ਇਛੁੱਕ ਹੋਵੇਗੀ ਯਾਨੀ ਕਿ ਕੋਈ ਬੰਧਸ਼ ਨਹੀਂ ਹੋਵੇਗੀ। ਪੂਰੀ ਤਰ੍ਹਾਂ ਵਾਲੰਟਰੀ ਬੈਸਿਸ 'ਤੇ ਜੋ ਲੋਕ ਇਸ 'ਚ ਜੁੜਨਾ ਚਾਹੁੰਦੇ ਹਨ ਜੁੜ ਸਕਦੇ ਹਨ। ਸਰਕਾਰ ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਮਰੀਜ਼ ਨੂੰ ਚੰਗੀ ਸੁਵਿਧਾ ਮਿਲੇਗੀ।


ਆਜ਼ਾਦੀ ਦਿਹਾੜੇ ਮੌਕੇ ਕੈਪਟਨ ਵੱਲੋਂ ਪੰਜਾਬ ਲਈ ਦੋ ਵੱਡੇ ਪ੍ਰੋਜੈਕਟਾਂ ਦਾ ਐਲਾਨ


ਡਾਕਟਰ ਨੂੰ ਸਹੀ ਟ੍ਰੀਟਮੈਂਟ ਦੇਣ 'ਚ ਮਦਦ ਮਿਲੇਗੀ ਤੇ ਪੂਰਾ ਡਾਟਾ ਇਕੱਠਾ ਹੋਵੇਗਾ। ਉਸ ਡਾਟਾ ਤੋਂ ਸਰਕਾਰ ਨੂੰ ਇਹ ਵੀ ਪਤਾ ਲੱਗੇਗਾ ਕਿ ਕਿੱਥੇ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਦੀ ਲੋੜ ਹੈ। ਸਰਕਾਰ ਕਿਸ ਤਰ੍ਹਾਂ ਦੀਆਂ ਨੀਤੀਆਂ ਅਪਣਾਵੇ ਜਿਸ ਨਾਲ ਉੱਥੋਂ ਦੀਆਂ ਸਿਹਤ ਸੇਵਾਵਾਂ ਬਿਹਤਰ ਹੋ ਸਕਣ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ