ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆਂ 25 ਲੱਖ ਤੋਂ ਪਾਰ ਪਹੁੰਚ ਗਈ। ਦੇਸ਼ 'ਚ ਕੋਰੋਨਾ ਮਾਮਲੇ ਵਧਣ ਦੀ ਰਫ਼ਤਾਰ ਵੀ ਦੁਨੀਆਂ 'ਚ ਪਹਿਲੇ ਨੰਬਰ 'ਤੇ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 65 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਤੇ 996 ਲੋਕਾਂ ਦੀ ਮੌਤ ਹੋ ਗਈ।


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 25 ਲੱਖ, 26 ਹਜ਼ਾਰ, 192 ਲੋਕ ਕੋਰੋਨਾ ਤੋਂ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ 'ਚੋਂ ਹੁਣ ਤਕ 49,036 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਛੇ ਲੱਖ, 68 ਐਕਟਿਵ ਕੇਸ ਹਨ। ਹੁਣ ਤਕ 18 ਲੱਖ, 08 ਹਜ਼ਾਰ ਲੋਕ ਠੀਕ ਵੀ ਹੋਏ ਹਨ।


ਮੌਤ ਦਰ 'ਚ ਕਮੀ:


ਰਾਹਤ ਦੀ ਗੱਲ ਇਹ ਹੈ ਕਿ ਮੌਤ ਦਰ ਅਤੇ ਐਕਟਿਵ ਕੇਸ ਰੇਟ 'ਚ ਗਿਰਾਵਟ ਆਈ ਹੈ। ਮੌਤ ਦਰ 'ਚ ਗਿਰਾਵਟ ਹੋਣ ਤੋਂ ਬਾਅਦ 1.94% ਹੋ ਗਈ। ਇਸ ਤੋਂ ਇਲਾਵਾ ਐਕਟਿਵ ਕੇਸ ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਉਨ੍ਹਾਂ ਦੀ ਦਰ ਵੀ ਘਟ ਕੇ 26.45% ਹੋ ਗਈ ਹੈ।


ਇਸ ਦੇ ਨਾਲ ਹੀ ਰਿਕਵਰੀ ਰੇਟ ਯਾਨੀ ਠੀਕ ਹੋਣ ਦੀ ਦਰ 71.60% ਹੋ ਗਈ ਹੈ। ਭਾਰਤ 'ਚ ਰਿਕਵਰੀ ਰੇਟ ਯਾਨੀ ਠੀਕ ਹੋਣ ਦੀ ਦਰ 71.60% ਹੋ ਗਈ ਹੈ। ਭਾਰਤ 'ਚ ਰਿਕਵਰੀ ਰੇਟ ਲਗਾਤਾਰ ਵਧ ਰਿਹਾ ਹੈ।


ਲਾਲ ਕਿਲ੍ਹੇ ਤੋਂ ਮੋਦੀ ਨੇ ਨੈਸ਼ਨਲ ਹੈਲਥ ਮਿਸ਼ਨ ਦਾ ਕੀਤਾ ਐਲਾਨ

ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ 'ਤੇ ਅਮਰੀਕਾ 'ਚ ਰਚਿਆ ਜਾਵੇਗਾ ਇਤਿਹਾਸ

74ਵਾਂ ਆਜ਼ਾਦੀ ਦਿਹਾੜਾ: ਮੋਦੀ ਨੇ 7ਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾ ਕੇ ਬਣਾਇਆ ਨਵਾਂ ਰਿਕਾਰਡ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ