ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਸਾਰ ਲਗਾਤਾਰ ਜਾਰੀ ਹੈ।ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਐਤਵਾਰ ਨੂੰ ਸਭ ਤੋਂ ਵੱਧ 15,413 ਨਵੇਂ ਕੇਸਾਂ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਚਾਰ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਜਦੋਂਕਿ 306 ਨਵੀਂਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13,254 ਹੋ ਗਈ। ਸਿਰਫ ਅੱਠ ਦਿਨਾਂ ' ਚ ਸੰਕਰਮਿਤ ਮਰਿਜ਼ਾਂ ਦਾ ਅੰਕੜਾ 3 ਤੋਂ 4 ਲੱਖ ਹੋ ਗਿਆ ਹੈ।ਦੇਸ਼ 'ਚ 12 ਜੂਨ ਨੂੰ ਮਰੀਜ਼ਾਂ ਦੀ ਗਿਣਤੀ 3 ਲੱਖ ਸੀ ਜੋ 20 ਜੂਨ ਨੂੰ ਵੱਧ ਕੇ 4 ਲੱਖ ਪਾਰ ਹੋ ਗਈ। ਦੇਸ਼ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 4,12,077 ਹੋ ਗਈ ਹੈ। ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਮਹਾਮਾਰੀ ਨਾਲ ਭਾਰਤ ਚੌਥਾ ਸਭ ਤੋਂ ਪ੍ਰਭਾਵਤ ਦੇਸ਼ ਹੈ।



ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇੱਥੇ ਤਿੰਨ ਦਿਨਾਂ 'ਚ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।ਸ਼ਨੀਵਾਰ ਨੂੰ ਰਿਕਾਰਡ 3630 ਪੌਜ਼ੇਟਿਵ ਕੇਸ ਦਰਜ ਕੀਤੇ ਗਏ।ਦਿੱਲੀ 'ਚ ਕੱਲ੍ਹ ਰਿਕਾਰਡ 77 ਮੌਤਾਂ ਹੋਈਆਂ ਹਨ।


ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!

ਭਾਰਤ ਨੇ 64 ਦਿਨਾਂ 'ਚ 1 ਲੱਖ ਦਾ ਅੰਕੜਾ ਪਾਰ ਕੀਤਾ ਸੀ। ਜਿਸ ਤੋਂ 15 ਹੋਰ ਦਿਨਾਂ ਬਾਅਦ ਇਹ ਅੰਕੜਾ 2 ਲੱਖ ਤੱਕ ਪਹੁੰਚ ਗਿਆ ਅਤੇ ਫਿਰ ਸਿਰਫ ਦੱਸ ਦਿਨਾਂ 'ਚ ਇਹ ਅੰਕੜਾ ਤਿੰਨ ਲੱਖ ਤੱਕ ਪਹੁੰਚ ਗਿਆ।ਹੁਣ ਸਿਰਫ ਅੱਠ ਦਿਨਾਂ 'ਚ ਅੰਕੜਾ 3 ਤੋਂ 4 ਲੱਖ ਹੋ ਗਿਆ ਹੈ।ਸਵੇਰੇ 8 ਵਜੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਹੁਣ ਤੱਕ ਠੀਕ ਹੋਏ 2,27,755 ਮਰੀਜ਼ਾਂ ਦੀ ਰਿਕਵਰੀ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ, ਜਦੋਂ ਕਿ 1,69,451 ਐਕਟਿਵ ਕੇਸ ਸਨ।



ਚੀਨ ਚੱਲ ਰਿਹਾ ਖਤਰਨਾਕ ਚਾਲਾਂ, ਪਾਕਿਸਤਾਨ ਤੇ ਨੇਪਾਲ ਮਗਰੋਂ ਬੰਗਲਾਦੇਸ਼ 'ਤੇ ਪਾਏ ਡੋਰੇ



ਦੇਸ਼ ਵਿੱਚ 1 ਜੂਨ ਤੋਂ 21 ਤੱਕ 2,19,926 ਕੇਸਾਂ ਨਾਲ ਸੰਕਰਮਣ 'ਚ ਵਾਧਾ ਹੋਇਆ।ਜਿਨ੍ਹਾਂ ਰਾਜਾਂ 'ਚ ਕੋਰੋਨਾਵਾਇਰਸ ਕੇਸਾਂ ਦਾ ਤੇਜ਼ੀ ਨਾਲ ਵਾਧਾ ਹੋਇਆ ਉਸ 'ਚ ਮਹਾਂਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਚੋਟੀ ਦੇ ਪੰਜ ਰਾਜਾਂ ਵਿੱਚ ਸ਼ਾਮਲ ਹਨ।




ਐਤਵਾਰ ਸਵੇਰ ਤੱਕ ਦੱਸੀਆਂ ਗਈਆਂ 306 ਨਵੀਆਂ ਮੌਤਾਂ ਵਿਚੋਂ 91 ਮਹਾਰਾਸ਼ਟਰ, 77 ਦਿੱਲੀ, 38 ਤਾਮਿਲਨਾਡੂ, 20 ਗੁਜਰਾਤ, 19 ਉੱਤਰ ਪ੍ਰਦੇਸ਼, 11 ਪੱਛਮੀ ਬੰਗਾਲ, ਅੱਠ ਕਰਨਾਟਕ ਤੋਂ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਤੋਂ ਛੇ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਤੋਂ ਪੰਜ, ਰਾਜਸਥਾਨ ਤੋਂ ਚਾਰ, ਬਿਹਾਰ ਤੋਂ ਦੋ ਤੇ ਉਤਰਾਖੰਡ, ਛੱਤੀਸਗੜ ਅਤੇ ਉੜੀਸਾ ਤੋਂ ਇਕ-ਇਕ ਮੌਤ ਦਰਜ ਕੀਤੀ ਗਈ ਹੈ।

ਕੋਰੋਨਾ ਦੇ ਨਾਲ ਹੀ ਮਹਿੰਗੇ ਤੇਲ ਦੀ ਮਾਰ, 15ਵੇਂ ਦਿਨ ਟੁੱਟੇ ਰਿਕਾਰਡ

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕੋਵਿਡ ਨਾਲ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 98 ਹੋ ਗਈ ਹੈ। ਪੰਜਾਬ 'ਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 3,952 ਹੈ।


ਇਹ ਵੀ ਪੜ੍ਹੋ:  ਪੰਜਾਬ ਦੇ ਲੀਡਰਾਂ ਨੇ ਰੋਕਿਆ ਯੂਪੀ ਦੇ ਸਿੱਖਾਂ ਦਾ ਉਜਾੜਾ, ਯੋਗੀ ਨੇ ਦਿੱਤਾ ਭਰੋਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ