ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਸਿਖਰ 'ਤੇ ਹੈ। ਇਸ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਈ ਚ ਕਿਸਾਨਾਂ ਨੇ ਦਿੱਲੀ ਨੂੰ ਚੁਫੇਰਿਉਂ ਘੇਰ ਲਿਆ ਹੈ। ਇਸ ਤਹਿਤ ਟਿੱਕਰੀ ਬਾਰਡਰ 'ਤੇ 26 ਨਵੰਬਰ ਤੋਂ ਧਰਨਾ ਤੋਂ ਲੱਗ ਚੁੱਕਿਆ ਹੈ। ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਕਰ ਰਹੇ ਹਨ।


ਉਨ੍ਹਾਂ ਕਿਹਾ ਕਿ ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਤੇ ਲੱਖਾਂ ਦੀ ਗਿਣਤੀ ਵਿਚ ਕਿਸਾਨ ਰਾਸ਼ਨ ਲੈ ਕੇ ਪਹੁੰਚ ਚੁੱਕੇ ਹਨ। ਇਸ ਤਰ੍ਹਾਂ ਦਿੱਲੀ ਨੂੰ ਚਾਰ ਚੁਫੇਰਿਓਂ ਘੇਰਾਬੰਦੀ ਹੋ ਚੁਕੀ ਹੈ। ਉਨ੍ਹਾਂ ਕਿਹਾ ਇਸ ਮੋਰਚੇ ਨੂੰ ਦਿੱਲੀ ਅਤੇ ਹਰਿਆਣਾ ਦੇ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।


ਉਨ੍ਹਾਂ ਕਿਹਾ ਇੰਡਸਟਰੀ ਆਮ ਦੁਕਾਨਦਾਰਾਂ, ਵੱਡਿਆਂ ਹਸਪਤਾਲਾਂ, ਹੋਟਲਾਂ ਪੈਟਰੌਲ ਪੰਪਾਂ ਆਦਿ ਵੱਲੋਂ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿਵੇਂ ਕਿਸਾਨਾਂ ਨੂੰ ਨਹਾਉਣ ਅਤੇ ਕੱਪੜੇ ਧੋਣ ਲਈ ਪਾਣੀ ਅਤੇ ਮੋਰਚੇ ਵਿਚ ਪਹੁੰਚੀਆਂ ਕਿਸਾਨ ਬੀਬੀਆਂ ਲਈ ਫਲੱਸ਼ਾਂ ਵਗੈਰਾ ਦਾ ਪ੍ਰਬੰਧ ਕਰ ਕੇ ਦਿੱਤਾ ਗਿਆ ਹੈ।


ਭਗਵੰਤ ਮਾਨ ਨੇ ਅਮਿਤ ਸ਼ਾਹ ਦੇ ਸੱਦੇ ਦੀ ਦੱਸੀ ਅਸਲੀਅਤ, ਕਿਸਾਨਾਂ ਨੂੰ ਕੀਤਾ ਖ਼ਬਰਦਾਰ!


ਕਿਸਾਨ ਅੰਦੋਲਨ ਖਤਮ ਕਰਨ ਲਈ ਕੈਪਟਨ ਨੇ ਮਿਲਾਇਆ ਬੀਜੇਪੀ ਨਾਲ ਹੱਥ! 'ਆਪ' ਦਾ ਦਾਅਵਾ


ਇਸੇ ਤਰ੍ਹਾਂ ਹੀ ਲੋਕਾਂ ਵਲੋਂ ਸਬਜ਼ੀਆਂ, ਫਰੂਟ, ਦੁੱਧ ਰਾਸ਼ਨ ਅਤੇ ਠੰਡ ਤੋਂ ਬਚਣ ਲਈ ਗਰਮ ਕੰਬਲ ਅਤੇ ਗੱਦੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਵੰਡੇ ਜਾ ਰਹੇ ਹਨ। ਬੂਟਾ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਕਿਸੇ ਸ਼ਰਤਾਂ ਤਹਿਤ ਨਹੀਂ ਅਤੇ ਨਾ ਹੀ ਟਿੱਕਰੀ ਬਾਰਡਰ ਤੋਂ ਇਹ ਮੋਰਚਾ ਚੱਕਿਆ ਜਾਵੇਗਾ।


ਕੈਨੇਡਾ ਤੇ ਯੂਕੇ ਤਕ ਕਿਸਾਨ ਅੰਦੋਲਨ ਦੀ ਗੂੰਜ, ਪਰਵਾਸੀ ਸਿਆਸਤਦਾਨਾਂ ਨੇ ਭਾਰਤ ਸਰਕਾਰ ਨੂੰ ਪਾਈਆਂ ਲਾਹਨਤਾਂ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ