ਯੂ-ਟਿਊਬਰ ਲਿਲੀ ਸਿੰਘ (Lily Singh) ਨੇ ਗ੍ਰੈਮੀ ਐਵਾਰਡ ਸਮਾਰੋਹ ਦੀ ਵਰਤੋਂ ਕਿਸਾਨ ਅੰਦੋਲਨ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਕੀਤਾ। ਲਿਲੀ ਸਿੰਘ ਗ੍ਰੈਮੀ ਐਵਾਰਡ ਸੈਰੇਮਨੀ (Grammy Award Ceremony) ’ਚ ‘ਮੈਂ ਕਿਸਾਨਾਂ ਨਾਲ’ (I Stand with Farmers) ਵਾਲਾ ਕਾਲਾ ਰੰਗ ਦਾ ਮਾਸਕ ਪਹਿਨ ਕੇ ਪੱਜੇ ਸਨ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਲਿਲੀ ਸਿੰਘ ਇਸ ਤੋਂ ਪਹਿਲਾਂ ਵੀ ਕਿਸਾਨਾਂ ਦਾ ਮੁੱਚਾ ਚੁੱਕਣ ਲਈ ਸੋਸ਼ਲ ਮੀਡੀਆ ਉੱਤੇ ਸਰਗਰਮ ਰਹੇ ਹਨ। ਉਨ੍ਹਾਂ ਕਈ ਟਵੀਟ ਵੀ ਕੀਤੇ ਹਨ। ਇਸੇ ਤਰ੍ਹਾਂ ਲਿਲੀ ਸਿੰਘ ਦਾ ਇਹ ਟਵੀਟ ਵੀ ਬਹੁਤ ਪੜ੍ਹਿਆ ਜਾ ਰਿਹਾ ਹੈ।
ਲਿਲੀ ਸਿੰਘ ਇਸ ਤੋਂ ਪਹਿਲਾਂ ਵੀ ਕਿਸਾਨਾਂ ਦਾ ਮੁੱਚਾ ਚੁੱਕਣ ਲਈ ਸੋਸ਼ਲ ਮੀਡੀਆ ਉੱਤੇ ਸਰਗਰਮ ਰਹੇ ਹਨ। ਉਨ੍ਹਾਂ ਕਈ ਟਵੀਟ ਵੀ ਕੀਤੇ ਹਨ। ਇਸੇ ਤਰ੍ਹਾਂ ਲਿਲੀ ਸਿੰਘ ਦਾ ਇਹ ਟਵੀਟ ਵੀ ਬਹੁਤ ਪੜ੍ਹਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਅਦਾਕਾਰਾ ਤੇ ਯੂਟਿਊਬਰ ਲਿਲੀ ਸਿੰਘ ਨੇ ਆਪਣੀ ਤਸਵੀਰ ਨਾਲ ਟਵੀਟ ਕੀਤਾ ਹੈ, ‘ਮੈਂ ਜਾਣਦੀ ਹਾਂ ਕਿ ਰੈੱਡ ਕਾਰਪੈੱਟ ਐਵਾਰਡ ਸ਼ੋਅ ਦੀਆਂ ਤਸਵੀਰਾਂ ਨੂੰ ਸਭ ਤੋਂ ਵੱਧ ਕਵਰੇਜ ਮਿਲਦੀ ਹੈ, ਤੇ ਮੀਡੀਆ ਇਹ ਤੁਹਾਡੇ ਲਈ ਹੈ। ਇਸ ਦੀ ਵਰਤੋਂ ਬੇਝਿਜਕ ਹੋ ਕੇ ਕਰੋ। #StandWithFarmers #GRAMMY’s.

ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਇਸ ਤਰ੍ਹਾਂ ਉਨ੍ਹਾਂ ਨੇ ਇਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾਈ ਹੈ। 32 ਸਾਲਾ ਲਿਲੀ ਸਿੰਘ ਕੈਨੈਡੀਅਨ ਯੂ–ਟਿਊਬਰ, ਕਾਮੇਡੀਅਨ ਤੇ ਅਦਾਕਾਰਾ ਵੀ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ‘ਸੁਪਰ-ਵੋਮੈਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ 2010 ਤੋਂ ਯੂ-ਟਿਊਬ ਉੱਤੇ ਵੀਡੀਓਜ਼ ਬਣਾ ਰਹੇ ਹਨ। ਸਾਲ 2016 ਦੀ ਫ਼ੋਰਬਸ ਸੂਚੀ ਵਿੱਚ ਉਹ ਸਭ ਤੋਂ ਵੱਧ ਕਮਾਈ ਕਰਨ ਵਾਲੇ ਯੂਟਿਊਬਰਜ਼ ਦੀ ਸੂਚੀ ਵਿੱਚ ਤੀਜੇ ਨੰਬਰ ਉੱਤੇ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ