Queen Elizabeth II Death: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਵੀਰਵਾਰ ਨੂੰ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉੱਥੇ ਹੀ ਹੁਣ ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੇ ਦੇਹਾਂਤ ਤੋਂ ਬਾਅਦ ਪੂਰੇ ਮੁਲਕ ਵਿੱਚ 11 ਸਤੰਬਰ ਨੂੰ ਇੱਕ ਦਿਨ ਦਾ ਸਰਕਾਰੀ ਸੋਗ ਕੀਤਾ ਜਾਵੇਗਾ।


ਕੋਈ ਵੀ ਅਧਿਕਾਰਿਕ ਮੰਨੋਰੰਜਨ ਨਹੀਂ ਹੋਵੇਗਾ


ਗ੍ਰਹਿ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੌਮੀ ਝੰਡੇ ਪੂਰੇ ਭਾਰਤ ਵਿੱਚ ਉਨ੍ਹਾਂ ਸਾਰੇ ਭਵਨਾਂ ਤੇ ਲਹਿਰਾਏ ਜਾਣਗੇ ਜਿੱਥੇ ਕੌਮੀ ਝੰਡਾ ਨਿਯਮਿਤ ਰੂਪ ਵਿੱਚ ਲਹਿਰਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕਿਹਾ ਕਿ ਸਿਆਸੀ ਸੋਗ ਵਾਲੇ ਦਿਨ ਕੋਈ ਵੀ ਅਧਿਕਾਰਿਕ ਮੰਨੋਰੰਜਨ ਨਹੀਂ ਹੋਵੇਗਾ।


ਪੀਐੱਮ ਨਰੇਂਦਰ ਮੋਦੀ ਨੇ ਇੰਝ ਕੀਤਾ ਮਹਾਰਾਣੀ ਨੂੰ ਯਾਦ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਸਾਡੇ ਸਮੇਂ ਦੇ ਦਿੱਗਜ ਦੇ ਰੂਪ ਵਿੱਚ ਯਾਦ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ  ਉਨ੍ਹਾਂ ਆਪਣੇ ਦੇਸ਼ ਤੇ ਲੋਕਾਂ ਨੂੰ ਪ੍ਰੇਰਣਾਦਾਇਕ ਅਗਵਾਈ ਦਿੱਤੀ ਤੇ ਜੀਵਨ ਵਿੱਚ ਗਰਿਮਾ ਤੇ ਸ਼ਾਲੀਨਤਾ ਦੀ ਪਹਿਚਾਣ ਕੀਤੀ।


ਇਹ ਵੀ ਪੜ੍ਹੋ:Queen Elizabeth II Death: ਮਹਾਰਾਣੀ ਐਲਿਜ਼ਾਬੈਥ-II ਦੇ ਦਿਹਾਂਤ ‘ਤੇ ਟਰੈਂਡ ਹੋ ਰਿਹੈ ‘ਕੋਹਿਨੂਰ’, ਜਾਣੋ ਕੀ ਹੈ ਕਾਰਨ


ਪੀਐੱਮ ਮੋਦੀ ਨੇ ਕਿਹਾ,  "2015 ਤੇ 2018 ਵਿੱਚ ਯੂਕੇ ਦੀ ਆਪਣੀ ਯਾਤਰਾ ਦੌਰਾਨ ਮੇਰੀ ਮਹਾਰਾਣੀ ਐਲਿਜ਼ਾਬੇਥ II ਨਾਲ ਯਾਦਗਾਰ ਮੁਲਾਕਾਤਾਂ ਹੋਈਆਂ, ਮੈਂ ਉਨ੍ਹਾਂ ਦੀ ਗਰਮਜੋਸ਼ੀ ਤੇ ਦਿਆਲਤਾ ਨੂੰ ਨਹੀਂ ਭੁੱਲਾਂਗਾ। ਇੱਕ ਬੈਠਕ ਦੌਰਾਨ ਉਨ੍ਹਾਂ ਨੇ ਮੈਨੂੰ ਉਹ ਰੁਮਾਲ ਵਿਖਾਇਆ ਜੋ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਵਿਆਹ ਮੌਕੇ ਤੋਹਫੇ ਵਿੱਚ ਦਿੱਤਾ ਸੀ।"


ਮਹਾਰਾਣੀ ਐਲੀਜ਼ਾਬੇਥ ਦੀ ਮੌਤ ਤੋਂ ਬਾਅਦ ਇੰਗਲੈਂਡ `ਚ 10 ਦਿਨਾਂ ਦਾ ਸੋਗ, ਮਹਿਲ ਦੇ ਬਾਹਰ ਲੱਗੀ ਲੋਕਾਂ ਦੀ ਭੀੜ


ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ, ਬ੍ਰਿਟੇਨ ਵਿੱਚ ਅੱਜ ਤੋਂ ਰਾਜਕੀ ਸੋਗ ਮਨਾਇਆ ਜਾਵੇਗਾ। ਰਾਜ ਦਾ ਸੋਗ 10 ਤੋਂ 12 ਦਿਨਾਂ ਤੱਕ ਚੱਲੇਗਾ। ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਮਹਾਰਾਣੀ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ, ਉਦੋਂ ਤੱਕ ਰਾਜ ਵਿੱਚ ਸੋਗ ਜਾਰੀ ਰਹੇਗਾ। ਬਕਿੰਘਮ ਪੈਲੇਸ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।