Haryana News: ਹਰਿਆਣਾ (Haryana) ਦੇ ਰੋਹਤਕ (Rohtak) ਜ਼ਿਲ੍ਹੇ ਵਿੱਚ ਸੂਬਾ ਸਰਕਾਰ ਵੱਲੋਂ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ 102 ਸਾਲਾ ਵਿਅਕਤੀ ਨੇ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਅਨੌਖਾ ਤਰੀਕਾ ਅਪਣਾਉਂਦੇ ਹੋਏ ਬਰਾਤ ਕੱਢੀ। ਬਜ਼ੁਰਗ ਦੁਲੀ ਚੰਦ ਬਕਾਇਦਾ ਰੱਥ 'ਤੇ ਸਵਾਰ ਹੋ ਕੇ ਬੈਂਡ-ਵਾਜੇ ਨਾਲ ਸਰਕਾਰੀ ਅਧਿਕਾਰੀਆਂ ਦੇ ਸਾਹਮਣੇ ਪਹੁੰਚ ਗਏ।


ਕਾਗਜ਼ਾਂ ਵਿੱਚ ਮ੍ਰਿਤਕ ਕਰਾਰ ਦੇ ਕੇ ਪੈਨਸ਼ਨ ਬੰਦ ਕਰ ਦਿੱਤੀ ਸੀ 


ਰੋਹਤਕ ਜ਼ਿਲੇ ਦੇ ਗੰਧਾਰਾ ਪਿੰਡ ਦੇ ਰਹਿਣ ਵਾਲੇ ਦੁਲੀ ਚੰਦ ਨੂੰ ਕਾਗਜ਼ਾਂ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਅਤੇ ਇਸ ਸਾਲ ਮਾਰਚ 'ਚ ਉਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਬਜ਼ੁਰਗ ਨੇ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਅਜੀਬ ਤਰੀਕਾ ਅਪਣਾਇਆ। ਉਨ੍ਹਾਂ ਨੇ ਲਾੜੇ ਵਾਂਗ ਨੋਟਾਂ ਦੀ ਮਾਲਾ ਪਾਈ ਅਤੇ ਮਾਨਸਰੋਵਰ ਪਾਰਕ ਤੋਂ ਰੋਹਤਕ ਸ਼ਹਿਰ ਦੇ ਨਹਿਰੀ ਰੈਸਟ ਹਾਊਸ ਤੱਕ ਬਰਾਤ ਕੱਢੀ  ਅਤੇ ਸੂਬਾ ਸਰਕਾਰ ਤੋਂ ਆਪਣੀ ਦੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ (ਆਪ) ਹਰਿਆਣਾ ਇਕਾਈ ਦੇ ਸਾਬਕਾ ਪ੍ਰਧਾਨ ਨਵੀਨ ਜੈਹਿੰਦ ਨੇ ਕਿਹਾ ਕਿ ਸਰਕਾਰੀ ਰਿਕਾਰਡ ਵਿੱਚ ਦੁਲੀ ਚੰਦ ਨੂੰ 'ਮ੍ਰਿਤਕ' ਦਿਖਾਇਆ ਗਿਆ ਹੈ ਅਤੇ ਉਨ੍ਹਾਂ ਦੀ ਬੁਢਾਪਾ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ।


ਭਾਜਪਾ ਆਗੂ ਨਾਲ ਮੁਲਾਕਾਤ ਕੀਤੀ


ਦੁਲੀ ਚੰਦ ਦੇ ਨਾਲ ਆਏ ਜੈਹਿੰਦ ਨੇ ਕਿਹਾ ਕਿ 102 ਸਾਲਾ ਵਿਅਕਤੀ ਜ਼ਿੰਦਾ ਹੈ ਅਤੇ ਇਸ ਨੂੰ ਸਾਬਤ ਕਰਨ ਲਈ ਉਨ੍ਹਾਂ ਕੋਲ ਆਧਾਰ ਕਾਰਡ, ਪਰਿਵਾਰਕ ਆਈਡੀ ਅਤੇ ਬੈਂਕ ਸਟੇਟਮੈਂਟ ਹਨ। ਦੁਲੀ ਚੰਦ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਰਕਾਰੀ ਦਫਤਰ ਦੇ ਰਸਤੇ 'ਤੇ ਤਖ਼ਤੀਆਂ ਵੀ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਇੱਕ 'ਥਾਰਾ ਫੁੱਫਾ ਅਭੀ ਜ਼ਿੰਦਾ ਹੈ' (102 ਸਾਲ) ਆਪਣੀ ਸ਼ਾਨਦਾਰ ਯਾਤਰਾ ਦੇ ਅੰਤ ਵਿੱਚ, ਦੁਲੀ ਚੰਦ ਅਤੇ ਜੈਹਿੰਦ, ਸਾਬਕਾ ਮੰਤਰੀਆਂ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਮਨੀਸ਼ ਗਰੋਵਰ ਨੂੰ ਮਿਲੇ ਅਤੇ ਉਨ੍ਹਾਂ ਨੂੰ ਆਪਣੇ ਕਾਗਜ਼ ਦਿਖਾਏ ਅਤੇ ਉਨ੍ਹਾਂ ਦੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ।