Queen Elizabeth II Death: ਬ੍ਰਿਟੇਨ (Britain) ਦੀ ਮਹਾਰਾਣੀ ਐਲਿਜ਼ਾਬੇਥ II (Queen Elizabeth II) ਦੀ ਮੌਤ ਤੋਂ ਬਾਅਦ ਦੁਨੀਆ ਭਰ 'ਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਕਰੀਬ 7 ਦਹਾਕਿਆਂ ਤੱਕ ਬ੍ਰਿਟੇਨ 'ਤੇ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ II ਨੇ 96 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਇਸ ਤੋਂ ਬਾਅਦ ਦੁਨੀਆ ਭਰ ਤੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ (Social Media) 'ਤੇ 'ਕੋਹਿਨੂਰ' (Kohinoor) ਟਰੈਂਡ ਕਰ ਰਿਹਾ ਹੈ।


ਦਰਅਸਲ, 70 ਸਾਲ ਤੱਕ ਬ੍ਰਿਟੇਨ ਦੀ ਗੱਦੀ ਸੰਭਾਲਣ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ II ਦਾ ਵੀਰਵਾਰ 8 ਸਤੰਬਰ ਨੂੰ ਦੇਰ ਰਾਤ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਸ ਦੇ ਨਾਲ ਐਲਿਜ਼ਾਬੈਥ II ਬ੍ਰਿਟੇਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਸ਼ਾਹੀ ਹਸਤੀ ਬਣ ਗਈ ਹੈ।


ਮਹਾਰਾਣੀ ਐਲਿਜ਼ਾਬੈਥ II ਦੀ ਮੌਤ 'ਤੇ ਕੋਹਿਨੂਰ ਦਾ ਰੁਝਾਨ ਟਰੈਂਡ ਹੋ ਰਿਹਾ ਹੈ


ਇਸ ਸਮੇਂ ਜਿੱਥੇ ਇੱਕ ਪਾਸੇ ਐਲਿਜ਼ਾਬੈਥ-2 ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਕਈ ਵੱਡੇ ਦੇਸ਼ ਉਸ ਨੂੰ ਸ਼ਰਧਾਂਜਲੀ ਦੇ ਕੇ ਸੋਗ ਮਨਾ ਰਹੇ ਹਨ। ਇਸ ਦੌਰਾਨ 'ਕੋਹਿਨੂਰ' ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗ ਪਿਆ ਹੈ। ਖ਼ਬਰ ਲਿਖੇ ਜਾਣ ਤੱਕ ਕੋਹਿਨੂਰ ਨੂੰ ਲੈ ਕੇ ਟਵਿਟਰ 'ਤੇ 21 ਹਜ਼ਾਰ ਤੋਂ ਵੱਧ ਟਵੀਟ ਕੀਤੇ ਜਾ ਚੁੱਕੇ ਹਨ।


ਮਹਾਰਾਣੀ ਦੇ ਤਾਜ ਉਤੇ ਲੱਗਾ ਹੈ ਕੋਹਿਨੂਰ ਹੀਰਾ  


ਦਰਅਸਲ, ਇਸ ਸਭ ਦਾ ਮੁੱਖ ਕਾਰਨ ਮਹਾਰਾਣੀ ਐਲਿਜ਼ਾਬੈਥ II ਦਾ ਤਾਜ ਹੈ, ਜਿਸ 'ਤੇ ਭਾਰਤ ਦਾ ਮਸ਼ਹੂਰ ਹੀਰਾ ਕੋਹਿਨੂਰ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ ਉਸ ਦੇ ਤਾਜ 'ਤੇ ਦੋ ਹਜ਼ਾਰ 8 ਸੌ ਤੋਂ ਵੱਧ ਹੀਰੇ ਜੜੇ ਹੋਏ ਹਨ। ਜਿਸ ਵਿੱਚ ਸਭ ਤੋਂ ਮਸ਼ਹੂਰ ਹੀਰਾ ਕੋਹਿਨੂਰ ਹੈ। ਫਿਲਹਾਲ ਸੋਸ਼ਲ ਮੀਡੀਆ 'ਤੇ ਯੂਜ਼ਰਸ ਮਹਾਰਾਣੀ ਐਲਿਜ਼ਾਬੇਥ-2 ਦੀ ਮੌਤ ਤੋਂ ਬਾਅਦ ਕੋਹਿਨੂਰ ਹੀਰੇ ਦੀ ਵਾਪਸੀ ਦੀ ਗੱਲ ਕਰ ਰਹੇ ਹਨ।


ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II  (Queen Elizabeth II)  ਨੇ 2 ਜੂਨ 1953 ਨੂੰ ਬ੍ਰਿਟੇਨ ਦੀ ਗੱਦੀ ਸੰਭਾਲੀ ਸੀ ਅਤੇ ਜੂਨ 2022 'ਚ ਉਨ੍ਹਾਂ ਦੀ ਤਾਜਪੋਸ਼ੀ (Coronation) ਨੂੰ 69 ਸਾਲ ਹੋ ਗਏ ਹਨ। ਉਦੋਂ ਤੋਂ ਉਹ ਬ੍ਰਿਟੇਨ ਦੇ 14 ਪ੍ਰਧਾਨ ਮੰਤਰੀਆਂ ਨਾਲ ਕੰਮ ਕਰ ਚੁੱਕੀ ਹੈ।