ਨਵੀਂ ਦਿੱਲੀ: ਕਿਸਾਨ ਅੰਦੋਲਨ ਸ਼ੁਰੂ ਹੋਏ ਤਿੰਨ ਹਫਤੇ ਹੋ ਗਏ ਹਨ ਪਰ ਇਹ ਅੰਦੋਲਨ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਦੱਸ ਦਈਏ ਕਿ ਹੁਣ ਬਹੁਤ ਸਾਰੇ ਲੋਕ ਇਨ੍ਹਾਂ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਨ੍ਹਾਂ ਕਿਸਾਨਾਂ ਦਾ ਸਮਰਥਨ ਕਰਨ ਲਈ ਬਿਹਾਰ ਦਾ ਇੱਕ 60 ਸਾਲਾ ਬਜ਼ੁਰਗ ਸਾਈਕਲ 'ਤੇ ਹੀ 1000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਟਿੱਕਰੀ ਬਾਰਡਰ 'ਤੇ ਪਹੁੰਚਿਆ।

ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਕਈ ਲੋਕ ਸੜਕਾਂ 'ਤੇ ਆ ਗਏ ਹਨ। ਕਿਸਾਨਾਂ ਦੀ ਮਦਦ ਲਈ ਸੱਤਿਆਦੇਵ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਜਿਸ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ। ਕਿਸਾਨਾਂ ਨੂੰ ਸਮਰਥਨ ਦੇਣ ਲਈ ਇਹ ਕਿਸਾਨ ਸਿਵਾਨ ਤੋਂ ਟਿੱਕਰੀ ਬਾਰਡਰ 'ਤੇ ਸਾਈਕਲ ਰਾਹੀਂ 11 ਦਿਨਾਂ 'ਚ ਪਹੁੰਚਿਆ।

Economy News: ਮੋਦੀ ਸਰਕਾਰ ਵੱਲੋਂ ਚੌਥੇ ਰਾਹਤ ਪੈਕੇਜ਼ ਦੀ ਤਿਆਰੀ, ਬਜਟ 'ਚ ਹੋ ਸਕਦਾ ਐਲਾਨ

ਇਸ ਬਜ਼ੁਰਗ ਮਾਂਝੀ ਨੇ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਮਾਂਝੀ ਨੇ ਕਿਹਾ ਕਿ ਉਹ ਇਸ ਅੰਦੋਲਨ ਦੇ ਅੰਤ ਤੱਕ ਦਿੱਲੀ ਦੀ ਇਸ ਸਰਹੱਦ ‘ਤੇ ਰਹਿਣਗੇ। ਇਸ ਕਿਸਾਨ ਅੰਦੋਲਨ ਦਾ ਅਸਰ ਦਿੱਲੀ ਦੇ ਨਾਲ ਹੋਰ ਕਈ ਸੂਬਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।

ਦੱਸ ਦੇਈਏ ਕਿ ਕਿਸਾਨਾਂ ਦਾ ਇਹ ਪ੍ਰਦਰਸ਼ਨ 26 ਨਵੰਬਰ ਤੋਂ ਚੱਲ ਰਿਹਾ ਹੈ। ਕਿਸਾਨ ਲਗਾਤਾਰ ਸਰਕਾਰ ਤੋਂ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਨਾਲ ਹੀ ਸਰਕਾਰ ਵੀ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਮੁੜ 'ਚ ਨਹੀਂ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904