ਜੀਂਦ: ਹਰਿਆਣਾ ਦੇ ਜੀਂਦ 'ਚ ਵਿਧਾਇਕਾਂ 'ਤੇ ਸਰਕਾਰ ਖਿਲਾਫ ਵੋਟਿੰਗ ਕਰਨ ਦਾ ਦਬਾਅ ਬਣਾਉਣ ਲਈ ਕਿਸਾਨਾਂ ਤੇ ਖਾਪਾਂ ਨੇ ਮਿਲ ਕੇ ਰਣਨੀਤੀ ਬਣਾਈ ਹੈ। ਇਸ 'ਚ ਖਾਪਾਂ ਦੀ ਅਗਵਾਈ ਕਰ ਰਹੇ ਲੋਕ ਘਰ-ਘਰ ਜਾ ਵਿਧਾਇਕਾਂ 'ਤੇ ਦਬਾਅ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਉਹ ਲੋਕਾਂ ਨੂੰ ਸਮਝਾ ਰਹੇ ਹਨ ਕਿ ਤੁਸੀਂ ਆਪਣੇ ਖੁਦ ਦੇ ਹਲਕੇ ਦੇ ਵਿਧਾਇਕ ਨੂੰ ਉਸ ਦੇ ਘਰ ਜਾਂ ਦਫਤਰ ਜਾ ਕੇ ਮਿਲੋ ਤਾਂ ਜੋ ਵਿਧਾਇਕਾਂ 'ਤੇ ਦਬਾਅ ਬਣਾਇਆ ਜਾ ਸਕੇ ਕਿ ਜੇ ਉਹ ਕਿਸਾਨਾਂ ਦੇ ਨਾਲ ਹਨ ਤਾਂ 10 ਤਰੀਕ ਅਵਿਸ਼ਵਾਸ ਪ੍ਰਸਤਾਵ ਦੀ ਵੋਟਿੰਗ 'ਚ ਸਰਕਾਰ ਖਿਲਾਫ ਵੋਟ ਕਰਨ।
ਇਸ ਦੇ ਨਾਲ ਹੀ ਲੋਕਾਂ ਨੂੰ ਸਮਝਾਉਣ ਲਈ ਪਿੰਡਾਂ ਵਿੱਚ ਮੁਨਾਦੀ ਵੀ ਕਰਵਾਈ ਜਾ ਰਹੀ ਹੈ। ਇਸ ਮੁੱਦੇ 'ਤੇ ਕੱਲ੍ਹ ਕਿਸਾਨ ਸਰਕਾਰ ਖਿਲਾਫ ਵੋਟਿੰਗ ਲਈ ਵਿਧਾਇਕਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਮੰਗ ਪੱਤਰ ਵੀ ਸੌਂਪਣਗੇ। ਇਸੇ ਮੁੱਦੇ ਨੂੰ ਲੈ ਕੇ ਜੀਂਦ ਦੇ ਖਟਕੜ ਟੋਲ ਪਲਾਜਾ 'ਤੇ ਕਿਸਾਨਾਂ ਤੇ ਖਾਪਾਂ ਦੀ ਮੀਟਿੰਗ ਹੋਈ। ਕਈ ਘੰਟੇ ਚੱਲੀ ਇਸ ਮੀਟਿੰਗ 'ਚ ਇਸ ਗੱਲ ਦੀ ਰਣਨੀਤੀ ਬਣਾਈ ਗਈ ਕਿ ਕਿਸ ਤਰ੍ਹਾਂ ਵਿਧਾਇਕ ਕਿਸਾਨਾਂ ਦੇ ਸਮਰਥਨ 'ਚ ਆਉਣ ਤੇ ਕਿਵੇਂ ਵਿਧਾਇਕਾਂ 'ਤੇ ਸਰਕਾਰ ਨੂੰ ਢਾਹੁਣ ਦਾ ਦਬਾਅ ਬਣਾਇਆ ਜਾ ਸਕੇ।
ਹੁਣ ਕਿਸਾਨਾਂ ਤੇ ਖਾਪਾਂ ਵੱਲੋਂ ਵਿਧਾਇਕਾਂ 'ਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਅਸਤੀਫਾ ਦੇ ਕੇ ਕਿਸਾਨਾਂ ਦੇ ਨਾਲ ਖੜ੍ਹਨ ਤਾਂ ਜੋ ਹਰਿਆਣਾ ਸਰਕਾਰ ਡਿੱਗ ਜਾਵੇ ਤੇ ਕੇਂਦਰ ਸਰਕਾਰ 'ਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਦਬਾਅ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ: ਇਨ੍ਹਾਂ 6 ਰਾਜਾਂ ’ਚ ਆ ਰਹੇ ਕੋਰੋਨਾ ਦੇ ਸਭ ਤੋਂ ਵੱਧ ਨਵੇਂ ਮਾਮਲੇ, ਮਹਾਰਾਸ਼ਟਰ ’ਚ ਵਿਗੜਨ ਲੱਗੇ ਹਾਲਾਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin