Flipkart ਦੀ ਬਿੱਗ ਦੀਵਾਲੀ ਸੇਲ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਸੇਲ ਦੀਵਾਲੀ ਤੋਂ ਪਹਿਲਾਂ ਚਾਰ ਨਵੰਬਰ ਤਕ ਚੱਲੇਗੀ। ਇਸ ਸੇਲ 'ਚ ਤਹਾਨੂੰ ਤੁਹਾਡੀ ਲੋੜ ਦਾ ਕਰੀਬ ਹਰ ਸਮਾਨ ਸਸਤੇ ਭਾਅ 'ਤੇ ਮਿਲ ਸਕਦਾ ਹੈ। ਜੇਕਰ ਤੁਸੀਂ ਬਿਗ ਬਿਲੀਅਨ ਸੇਲ 'ਚ ਫਾਇਦਾ ਨਹੀਂ ਚੁੱਕ ਸਕੇ ਤਾਂ ਡਿਸਕਾਊਂਟ ਆਫਰਸ ਨਾਲ ਸ਼ੌਪਿੰਗ ਕਰਨ ਦਾ ਇਹ ਸੁਨਹਿਰੀ ਮੌਕਾ ਹੈ।


ਇਸ ਸੇਲ 'ਚ ਤੁਸੀਂ ਇਲੈਕਟ੍ਰਨਿਕ ਐਪਲਾਇੰਸ, ਮੋਬਾਇਲ, ਲੈਪਟੌਪ ਤੋਂ ਇਲਾਵਾ ਕੱਪੜਿਆਂ 'ਤੇ ਛੋਟ ਲੈ ਸਕਦੇ ਹੋ।


ਇਹ ਆਫਰ ਮੌਜੂਦ:


ਫਲਿੱਪਕਾਰਟ ਦੀ ਬਿਗ ਦੀਵਾਲੀ ਸੇਲ 'ਚ ਫਲਿਪਕਾਰਟ ਪਲੱਸ ਮੈਂਬਰਸ ਨੂੰ ਪਹਿਲਾਂ ਸੇਲ ਦਾ ਫਇਦਾ ਚੁੱਕਣ ਦਾ ਮੌਕਾ ਮਿਲ ਰਿਹਾ ਹੈ। ਪਲੱਸ ਮੈਂਬਰਾਂ ਲਈ ਇਹ ਸੇਲ ਰਾਤ 12 ਵਜੇ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਫਲਿੱਪਕਾਰਟ ਦੇ ਮੁਤਾਬਕ ਐਸਬੀਆਈ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਅਤੇ ਐਕਸਸ ਬੈਂਕ ਦੇ ਕਾਰਡ ਨਾਲ ਸ਼ੌਪਿੰਗ ਕਰਨ 'ਤੇ ਨੋ ਕੌਸਟ ਈਐਮਆਈ ਦਾ ਆਪਸ਼ਨ ਮਿਲੇਗਾ। ਡੈਬਿਟ ਕਾਰਡ 'ਤੇ ਵੀ ਈਐਮਆਈ ਦਾ ਆਪਸ਼ਨ ਮੌਜੂਦ ਰਹੇਗਾ।


ਹਵਾ ਪ੍ਰਦੂਸ਼ਣ ਕਾਬੂ ਕਰਨ ਲਈ ਕੇਂਦਰ ਵੱਲੋਂ ਆਰਡੀਨੈਂਸ ਜਾਰੀ, ਉਲੰਘਣਾ ਕਰਨ ਵਾਲੇ ਨੂੰ ਇਕ ਕਰੋੜ ਜੁਰਮਾਨੇ ਨਾਲ ਪੰਜ ਸਾਲ ਦੀ ਹੋਵੇਗੀ ਕੈਦ


ਇਨ੍ਹਾਂ 'ਤੇ ਮਿਲੇਗਾ ਡਿਸਕਾਊਂਟ:


ਫਲਿੱਪਕਾਰਟ ਸੇਲ 'ਚ ਸਮਾਰਟਫੋਨ 'ਤੇ ਬੰਪਰ ਡਿਸਕਾਊਂਟ ਮਿਲੇਗਾ। ਇਸ 'ਚ ਕਸਟਮਰਸ 70,000 ਰੁਪਅ ਵਾਲੇ LG G8X Dual ਫੋਨ ਨੂੰ 24,990 ਰੁਪਏ 'ਚ ਖਰੀਦ ਸਕਦੇ ਹਨ। ਇਸ ਦੇ ਨਾਲ ਹੀ 27,990 ਰੁਪਏ ਦੀ ਕੀਮਤ ਵਾਲੇ Vivo V20 ਨੂੰ ਇਸ ਸੇਲ 'ਚ 24,990 ਰੁਪਏ 'ਚ ਖਰੀਦਣ ਦਾ ਮੌਕਾ ਮਿਲੇਗਾ।


26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡ

ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦਾ ਐਲਾਨ, ਬੁਕਿੰਗ ਸ਼ੁਰੂ


Samsung Galaxy F41 ਦੀ ਕੀਮਤ 19,999 ਰੁਪਏ ਹੈ। ਪਰ ਜੇਕਰ ਤੁਸੀਂ ਇਸ ਸੇਲ 'ਚ ਇਸ ਫੋਨ ਨੂੰ 15,499 ਰੁਪਏ 'ਚ ਆਰਡਰ ਕਰ ਸਕਦੇ ਹੋ। ਏਨਾ ਹੀ ਨਹੀਂ ਸਮਾਰਟਫੋਨ ਤੋਂ ਇਲਾਵਾ ਦੂਜੀਆਂ ਇਲੈਕਟ੍ਰੌਨਿਕ ਆਈਟਮਾਂ ਜਿਵੇਂ ਟੀਵੀ, ਲੈਪਟੌਪ, ਸਪੀਕਰ, ਕੈਮਰਾ ਤੇ ਹੈਡਫੋਨਸ 'ਤੇ ਵੀ ਛੋਟ ਮਿਲੇਗੀ। ਤੁਸੀਂ ਇਸ ਸੇਲ 'ਚ ਕਿਚਨ ਅਲਾਇੰਸ ਵੀ ਸਸਤੇ ਭਾਅ 'ਤੇ ਖਰੀਦ ਸਕਦੇ ਹੋ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ