ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ ਹੈ। ਦਿੱਲੀ ਸਰਕਾਰ ਆਉਣ ਵਾਲੇ ਇਕ ਹਫਤੇ ਤਕ ਦਿੱਲੀ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦਾ ਅੰਦਾਜ਼ਾ ਲਾ ਰਹੀ ਹੈ। ਸਰਕਾਰੀ ਅਧਿਐਨ ਤੋਂ ਬਾਅਦ ਕੋਰੋਨਾ ਦੀ ਤੀਜੀ ਲਹਿਰ ਬਾਰੇ ਅਧਿਕਾਰਤ ਤੌਰ 'ਤੇ ਕੋਈ ਠੋਸ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ। ਕੋਰੋਨਾ ਦੀ ਤੀਜੀ ਲਹਿਰ ਦੇ ਮੁੱਦੇ 'ਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੀਰਵਾਰ ਕਿਹਾ, 'ਮੇਰੇ ਖਿਆਲ ਨਾਲ ਅਜੇ ਇਕ ਹਫ਼ਤੇ ਦਾ ਇੰਤਜ਼ਾਰ ਕਰਨਾ ਪਵੇਗਾ। ਉਸ ਤੋਂ ਬਾਅਦ ਟ੍ਰੈਂਡ ਦੱਸ ਸਕਾਂਗੇ।'


26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡ


ਉਨ੍ਹਾਂ ਕਿਹਾ ਇਸ ਨੂੰ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਕਹਿਣਾ ਫਿਲਹਾਲ ਜਲਦਬਾਜ਼ੀ ਹੋਵੇਗੀ। ਪਰ ਅਜਿਹਾ ਹੋ ਵੀ ਸਕਦਾ ਹੈ। ਦਿੱਲੀ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਦਿੱਲੀ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆ ਚੁੱਕੀ ਹੈ। ਇਸ ਦੇ ਨਾਲ ਹੀ ਦੂਜੀ ਲਹਿਰ ਦਾ ਸਿਖਰ ਹੌਲੀ-ਹੌਲ਼ੀ ਢਲਾਨ ਵੱਲ ਹੈ। ਆਉਣ ਵਾਲੇ ਦੋ ਦਿਨਾਂ 'ਚ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਕਮੀ ਦੇਖੀ ਜਾ ਸਕਦੀ ਹੈ।


ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦਾ ਐਲਾਨ, ਬੁਕਿੰਗ ਸ਼ੁਰੂ


ਦਿੱਲੀ ਸਰਕਾਰ ਨੇ ਬਦਲੀ ਰਣਨੀਤੀ


ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰਿਕਾਰਡ ਮਾਮਲੇ ਸਾਹਮਣੇ ਆਉਣ ਮਗਰੋਂ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ, 'ਦਿੱਲੀ ਸਰਕਾਰ ਤੇਜ਼ੀ ਨਾਲ ਕੌਂਟੈਕਟ ਟ੍ਰੇਸਿੰਗ ਕਰ ਰਹੀ ਹੈ। ਜਿਸ ਦੇ ਚੱਲਦਿਆਂ ਨੰਬਰ ਜ਼ਿਆਦਾ ਲੱਗ ਰਹੇ ਹਨ। ਤਿਉਹਾਰਾਂ ਦਾ ਸੀਜ਼ਨ ਹੈ ਤੇ ਥੋੜੀ ਸਰਦੀ ਵੀ ਹੈ। ਅਸੀਂ ਸਟ੍ਰੈਟਜੀ ਵੀ ਬਦਲੀ ਹੈ ਕਿ ਜੋ ਵੀ ਵਿਅਕਤੀ ਪੌਜ਼ੇਟਿਵ ਆਵੇ ਉਸ ਦੇ ਪੂਰੇ ਪਰਿਵਾਰ ਨੂੰ ਅਤੇ ਉਸ ਦੇ ਕਰੀਬੀ ਕਾਂਟੈਕਟ ਨੂੰ ਟੈਸਟ ਕਰ ਰਹੇ ਹਾਂ। ਇਕ ਵਾਰ ਨਹੀਂ ਸਗੋਂ 2-2 ਵਾਰ ਟੈਸਟਿੰਗ ਕੀਤੀ ਜਾ ਰਹੀ ਹੈ। 4-5 ਦਿਨ ਦੇ ਅੰਦਰ ਦੋਬਾਰਾ ਟੈਸਟਿੰਗ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਇਕ ਵੀ ਕੇਸ ਨਾ ਬਚੇ।'


ਬੁੱਧਵਾਰ ਦਿੱਲੀ 'ਚ ਰਿਕਾਰਡ 5,673 ਮਾਮਲੇ ਸਾਹਮਣੇ ਆਏ। ਦਿੱਲੀ 'ਚ ਕੋਰੋਨਾ ਇਨਫੈਕਟਡ ਦੀ ਕੁੱਲ ਸੰਖਿਆਂ 3,70,014 ਹੋਈ ਹੈ। ਕੋਰੋਨਾ ਇਨਫੈਕਸ਼ਨ ਦੌਰਾਨ ਹਵਾ ਪ੍ਰਦੂਸ਼ਣ ਜਾਨਲੇਵਾ ਸਾਬਤ ਹੋ ਸਕਦਾ ਹੈ। ਇਸ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਕਈ ਅਹਿਮ ਫੈਸਲੇ ਲਏ ਹਨ।


ਕੋਰੋਨਾ ਕਾਲ 'ਚ ਹਵਾ ਪ੍ਰਦੂਸ਼ਣ ਜਾਨਲੇਵਾ:


ਮੁੱਖ ਮੰਤਰੀ ਨੇ ਕਿਹਾ, 'ਇਹ ਹਵਾ ਪ੍ਰਦੂਸ਼ਣ ਜਾਨਲੇਵਾ ਹੋ ਸਕਦਾ ਹੈ। ਖਾਸ ਤੌਰ 'ਤੇ ਇਸ ਕੋਰੋਨਾ ਇਨਫੈਕਸ਼ਨ ਦੇ ਸਾਲ 'ਚ ਪ੍ਰਦੂਸ਼ਣ ਹੋਰ ਲੀ ਖਤਰਨਾਕ ਹੈ। ਕੋਰੋਨਾ ਫੇਫੜਿਆਂ 'ਤੇ ਹਮਲਾ ਕਰਦਾ ਹੈ। ਅਜਿਹੇ 'ਚ ਪ੍ਰਦੂਸ਼ਿਤ ਹਵਾ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸ ਲਈ ਅਸੀਂ ਦਿੱਲੀ 'ਚ ਪ੍ਰਦੂਸ਼ਣ ਦੇ ਖਿਲਾਫ ਲੜਾਈ ਛੇੜਨ ਦਾ ਅਭਿਆਨ ਸ਼ੁਰੂ ਕੀਤਾ ਹੈ। ਇਸ ਅਭਿਆਨ ਦਾ ਨਾਂਅ ਯੁੱਧ ਪ੍ਰਦੂਸ਼ਣ ਦੇ ਵਿਰੁੱਧ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ