ਨਵੀਂ ਦਿੱਲੀ: ਅਸਮ ਤੇ ਬਿਹਾਰ 'ਚ ਵੀਰਵਾਰ ਹੜ੍ਹਾਂ ਦੀ ਸਥਿਤੀ ਹੋਰ ਵੀ ਭਿਆਨਕ ਹੋ ਗਈ। ਅਜਿਹੇ 'ਚ ਯੂਨੀਸੈਫ ਨੇ ਕਿਹਾ ਕਿ ਦੇਸ਼ ਭਰ 'ਚ 24 ਲੱਖ ਬੱਚੇ ਪ੍ਰਭਾਵਿਤ ਹੋਏ ਹਨ। ਅਸਮ 'ਚ ਹੜ੍ਹਾ ਦੌਰਾਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ।


ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਨਦੀਆਂ ਪੂਰੇ ਉਛਾਲ 'ਤੇ ਹਨ। ਇਸ ਕਾਰਨ ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਹੈ। ਯੂਨੀਸੈਫ ਦਾ ਅੰਦਾਜ਼ਾ ਹੈ ਕਿ ਦੇਸ਼ 'ਚ ਹਾਲ ਹੀ 'ਚ ਹੜ੍ਹਾਂ ਨਾਲ 24 ਲੱਖ ਬੱਚੇ ਪ੍ਰਭਾਵਿਤ ਹੋਏ ਹਨ।


'ਸਿੱਖਸ ਫਾਰ ਜਸਟਿਸ' ਦੀ ਨਵੀਂ ਰਣਨੀਤੀ, ਖੁਫੀਆ ਏਜੰਸੀਆਂ ਨੇ ਕੀਤਾ ਖੁਲਾਸਾ


ਯੂਨੀਸੈਫ ਨੇ ਕਿਹਾ ਕਿ ਭਾਰਤ 'ਚ ਬਿਹਾਰ, ਅਸਮ, ਓੜੀਸਾ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲ, ਉਤਰਾਖੰਡ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ 'ਚ 24 ਲੱਖ ਬੱਚਿਆਂ ਸਮੇਤ 60 ਲੱਖ ਲੋਕ ਹੜ੍ਹਾਂ ਦੀ ਮਾਰ ਹੇਠ ਆਏ ਹਨ। ਯੂਨੀਸੈਫ ਨੇ ਕਿਹਾ ਇਨ੍ਹਾਂ ਖੇਤਰਾਂ 'ਚ ਬੱਚਿਆਂ ਲਈ ਪੈਦਾ ਹੋਈਆਂ ਚੁਣੌਤੀਆਂ ਦੇ ਹੱਲ ਲਈ ਤੁਰੰਤ ਮਦਦ, ਵੱਧ ਸਾਧਨ ਤੇ ਨਵੇਂ ਪ੍ਰੋਗਰਾਮ ਚਲਾਉਣ ਦੀ ਲੋੜ ਹੈ।


ਵਿਆਹ ਕਰਵਾਉਣ ਲਈ ਪ੍ਰੇਮੀ ਦੇ ਘਰ ਅੱਗੇ ਕੁੜੀ ਨੇ ਲਾਇਆ ਧਰਨਾ


ਅਮਿਤ ਸ਼ਾਹ ਦਾ ਨਿੱਜੀ ਸਕੱਤਰ ਬਣ ਕੇ ਮੰਤਰੀਆਂ ਨੂੰ ਫੋਨ ਕਰਨ ਵਾਲਾ ਗ੍ਰਿਫਤਾਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ