ਪਾਕਿਸਤਾਨ ਵੱਲੋਂ ਕੀਤੀ ਫਾਈਰਿੰਗ 'ਚ ਅੰਬਾਲਾ ਦਾ ਜਵਾਨ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
ਏਬੀਪੀ ਸਾਂਝਾ | 22 Jan 2021 01:01 PM (IST)
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੌਰਾਨ ਭਾਰਤੀ ਸੈਨਿਕ ਸ਼ਹੀਦ ਹੋ ਗਿਆ। ਸ਼ਹੀਦ ਨਿਰਮਲ ਸਿੰਘ (37) ਫੌਜ ਵਿੱਚ ਸੀਨੀਅਰ ਹੌਲਦਾਰ ਸੀ ਤੇ ਅੰਬਾਲਾ ਸ਼ਹਿਰ ਦੇ ਪਿੰਡ ਜਨਸੁਈ ਦਾ ਰਹਿਣ ਵਾਲਾ ਸੀ।
ਸ਼ਹੀਦ ਹਵਾਲਦਾਰ ਨਿਰਮਲ ਸਿੰਘ
ਅੰਬਾਲਾ: ਜੰਮੂ-ਕਸ਼ਮੀਰ ਦੇ ਪੁਣਛ ਵਿੱਚ ਫਾਇਰਿੰਗ ਦੌਰਾਨ ਅੰਬਾਲਾ ਦੇ ਰਹਿਣ ਵਾਲੇ ਸੀਨੀਅਰ ਹੌਲਦਾਰ ਨਿਰਮਲ ਸਿੰਘ ਦੀ ਮੌਤ ਹੋ ਗਈ। ਨਿਰਮਲ ਸਿੰਘ (37) ਆਰਮੀ ਦੇ 10 ਜੇਕੇ ਰਾਈਫਲਜ਼ ਯੂਨਿਟ ਵਿੱਚ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕ੍ਰਾਸ ਫਾਇਰਿੰਗ ਦੌਰਾਨ ਵਾਪਰੀ। ਇਸ ਤੋਂ ਬਾਅਦ ਉਸ ਨੂੰ ਮੌਕੇ 'ਤੇ ਮੁੱਢਲੀ ਸਹਾਇਤਾ ਦੇ ਕੇ ਯੂਨਿਟ ਬੇਸ 'ਤੇ ਲਿਜਾਇਆ ਗਿਆ। ਡਾਕਟਰ ਨੂੰ ਵੀ ਹੈਲੀਕਾਪਟਰ ਰਾਹੀਂ ਮੌਕੇ 'ਤੇ ਬੁਲਾਇਆ ਗਿਆ ਪਰ ਨਿਰਮਲ ਬਚ ਨਹੀਂ ਸਕਿਆ। ਸ਼ਹੀਦ ਨਿਰਮਲ ਸਿੰਘ ਅੰਬਾਲਾ ਸ਼ਹਿਰ ਦੇ ਪਿੰਡ ਜਨਸੁਈ ਦਾ ਵਸਨੀਕ ਸੀ। ਉਸ ਤੋਂ ਬਾਅਦ ਉਸ ਦੇ ਪਰਿਵਾਰ 'ਚ ਉਸ ਦੀ ਪਤਨੀ, ਇੱਕ 5 ਸਾਲ ਦੀ ਬੇਟੀ ਤੇ ਇੱਕ 3 ਸਾਲ ਦਾ ਬੇਟਾ ਹੈ, ਇਸ ਤੋਂ ਇਲਾਵਾ ਇੱਕ ਸਰੀਰਕ ਤੌਰ 'ਤੇ ਅਪਾਹਜ ਭਰਾ ਹੈ। ਨਿਰਮਲ ਦੀ ਸ਼ਹਾਦਤ ਦੀ ਖ਼ਬਰ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ਹੀਦ ਦੀ ਦੇਹ ਅੱਜ ਦੁਪਹਿਰ ਤੱਕ ਜੱਦੀ ਪਿੰਡ ਪਹੁੰਚੇਗੀ। ਇਸ ਤੋਂ ਬਾਅਦ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ ਸਨਮਾਨ ਨਾਲ ਪਿੰਡ ਜਨਸੁਈ ਵਿਖੇ ਪਹੁੰਚਾਇਆ ਜਾਵੇਗਾ। ਸ਼ਹੀਦ ਨਿਰਮਲ ਸਿੰਘ ਦੇ ਪਿਤਾ ਤ੍ਰਿਲੋਕ ਸਿੰਘ ਵੀ ਉਸ ਦੇ ਬਚਪਨ 'ਚ ਹੀ ਛੱਡ ਗਏ ਸੀ। ਇਸ ਤੋਂ ਬਾਅਦ ਉਸਨੂੰ ਦਾਦਾ ਭਗਵਾਨ ਸਿੰਘ ਨੇ ਪਾਲਿਆ ਪਰ ਦੋ ਸਾਲ ਪਹਿਲਾਂ ਭਗਵਾਨ ਸਿੰਘ ਦਾ ਵੀ ਦਿਹਾਂਤ ਹੋ ਗਿਆ। ਇਸ ਸਮੇਂ ਪਰਿਵਾਰ ਸੰਕਟ ਦੀ ਸਥਿਤੀ ਚੋਂ ਲੰਘ ਰਿਹਾ ਹੈ। ਭਰਾ ਅਪਾਹਜ ਹੈ। ਇਸੇ ਤਰ੍ਹਾਂ ਨਿਰਮਲ ਸਿੰਘ ਦੀ ਮਾਂ ਵੀ ਬਿਮਾਰ ਰਹਿੰਦੀ ਹੈ। ਇਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਨਿਰਮਲ ਸਿੰਘ ਦੇ ਮੋਢਿਆਂ 'ਤੇ ਸੀ। ਸ਼ਹੀਦ ਦੇ ਦਾਦਾ ਸਵਰਗਵਾਸੀ ਭਗਵਾਨ ਸਿੰਘ ਵੀ ਫੌਜ ਵਿੱਚ ਸੀ ਜਿਨ੍ਹਾਂ ਤੋਂ ਨਿਰਮਲ ਸਿੰਘ ਨੂੰ ਫੌਜ ਵਿੱਚ ਭਰਤੀ ਹੋਣ ਦੀ ਪ੍ਰੇਰਣਾ ਮਿਲੀ। ਆਨਰੇਰੀ ਕਪਤਾਨ ਸ਼ਹੀਦ ਦੇ ਚਾਚਾ ਵਜ਼ੀਰ ਸਿੰਘ ਨੇ ਦੱਸਿਆ ਕਿ ਸਵੇਰੇ ਅੱਠ ਵਜੇ ਤਕਰੀਬਨ ਦੋ ਮਿੰਟ ਲਈ ਨਿਰਮਲ ਸਿੰਘ ਨੇ ਆਪਣੀ ਪਤਨੀ ਨਾਲ ਸਰਕਾਰੀ ਫ਼ੋਨ ਰਾਹੀਂ ਗੱਲਬਾਤ ਕੀਤੀ ਤੇ ਕਿਹਾ ਕਿ ਇੱਥੇ ਸਭ ਕੁਝ ਠੀਕ ਹੈ। ਕੈਪਟਨ ਵਜ਼ੀਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੇ ਘਰ ਤੋਂ ਡਿਊਟੀ ’ਤੇ ਵਾਪਸ ਆਇਆ ਸੀ। ਜਲਦੀ ਹੀ ਉਹ ਇੱਕ ਮਹੀਨੇ ਲਈ ਛੁੱਟੀ 'ਤੇ ਜਾਣ ਵਾਲਾ ਸੀ। ਇਹ ਵੀ ਪੜ੍ਹੋ: ਦਿੱਲੀ 'ਚ ਕਿਸਾਨ ਲੀਡਰ ਦੀ ਗੱਡੀ ਉੱਪਰ ਹਮਲਾ, ਸ਼ੀਸ਼ਾ ਟੁੱਟਿਆ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904