ਮੁੰਬਈ: ਬਲੂਮਬਰਗ ਬਿਲੀਅਨਰ ਇੰਡੈਕਸ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕੋਰੋਨਾ ਕਾਲ ਦੌਰਾਨ ਕਾਰੋਬਾਰੀ ਗੌਤਮ ਅਡਾਨੀ ਹੋਇਆ ਮਾਲੋ-ਮਾਲ ਹੋਇਆ ਹੈ। ਬਲੂਮਬਰਗ ਬਿਲੀਅਨਰ ਇੰਡੈਕਸ ਦੀ ਰਿਪੋਰਟ ਮੁਤਾਬਕ ਗੌਤਮ ਅਡਾਨੀ ਦੀ ਕੁੱਲ ਜਾਇਦਾਦ 2021 'ਚ 16.2 ਅਰਬ ਡਾਲਰ ਤੋਂ ਵਧ ਕੇ 50 ਅਰਬ ਡਾਲਰ ਹੋ ਗਈ ਹੈ।ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ


ਇਸ ਤਰ੍ਹਾਂ ਅਡਾਨੀ ਇਸ ਸਾਲ ਸਭ ਤੋਂ ਜਿਆਦਾ ਕਮਾਉਣ ਵਾਲੇ ਵਿਅਕਤੀ ਬਣ ਗਏ ਹਨ। ਮੁਕੇਸ਼ ਅੰਬਾਨੀ ਨੂੰ ਹੀ ਨਹੀਂ, ਬਲਕਿ ਐਮਾਜ਼ੋਨ ਦੇ ਜੈਫ਼ ਬੇਜੋਸ ਤੇ ਟੈਸਲਾ ਦੇ ਐਲਨ ਮਸਕ ਨੂੰ ਵੀ ਪਿੱਛੇ ਛੱਡ ਕੇ ਅਡਾਨੀ ਇਸ ਸਾਲ ਦੇ ਸਭ ਤੋਂ ਵੱਡੇ ਧਨ ਨਿਰਮਾਤਾ ਦੇ ਰੂਪ 'ਚ ਉਭਰੇ ਹਨ।ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ

 

 




Graphics Source: Bloomberg

ਆਸਟ੍ਰੇਲੀਆ 'ਚ ਕੋਲੇ ਦੀਆਂ ਖਾਣਾਂ ਅਤੇ ਭਾਰਤ 'ਚ ਹਵਾਈ ਅੱਡਿਆਂ ਤੇ ਬੰਦਰਗਾਹਾਂ, ਪਾਵਰ ਪਲਾਟਾਂ ਆਦਿ ਦੇ ਖੇਤਰ 'ਚ ਅਡਾਨੀ ਆਪਣੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ। ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਘੱਟ ਤੋਂ ਘੱਟ 50 ਫੀਸਦੀ ਦਾ ਵਾਧਾ ਹੋਇਆ ਹੈ।ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ

ਅਡਾਨੀ ਸਾਲ 2021 'ਚ ਹੁਣ ਤੱਕ ਅਰਬ ਡਾਲਰ ਕਲੱਬ 'ਚ ਸਭ ਤੋਂ ਜਿਆਦਾ ਲਾਭ ਹਾਸਲ ਕਰਨ ਵਾਲੇ ਸੀਈਓ ਬਣ ਗਏ ਹਨ। ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ 2021 'ਚ ਹੁਣ ਤੱਕ ਅਡਾਨੀ ਦੀ ਤੁਲਨਾ 'ਚ ਕਰੀਬ 8 ਅਰਬ ਡਾਲਰ ਹੀ ਮਿਲ ਪਾਏ ਹਨ।

 

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ