PM Modi on Grammy Awards 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਅਤੇ ਗਾਇਕ ਸ਼ੰਕਰ ਮਹਾਦੇਵਨ ਸਮੇਤ ਉਨ੍ਹਾਂ ਦੀ ਪੂਰੀ ਟੀਮ ਨੂੰ ਸਰਵੋਤਮ ਗਲੋਬਲ ਸੰਗੀਤ ਐਲਬਮ ਦੀ ਸ਼੍ਰੇਣੀ ਵਿੱਚ 2024 ਦਾ ਗ੍ਰੈਮੀ ਪੁਰਸਕਾਰ ਜਿੱਤਣ 'ਤੇ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀ ਉਪਲਬਧੀ 'ਤੇ ਮਾਣ ਹੈ।


'ਸ਼ਕਤੀ', ਹੁਸੈਨ ਅਤੇ ਗਾਇਕ ਸ਼ੰਕਰ ਮਹਾਦੇਵਨ ਦੇ ਇੱਕ ਫਿਊਜ਼ਨ ਸੰਗੀਤ ਸਮੂਹ ‘ਸ਼ਕਤੀ’ ਨੇ 'ਦਿਸ ਮੋਮੈਂਟ' ਲਈ ਸਰਵੋਤਮ ਗਲੋਬਲ ਸੰਗੀਤ ਐਲਬਮ ਦੀ ਸ਼੍ਰੇਣੀ ਵਿੱਚ 2024 ਦਾ ਗ੍ਰੈਮੀ ਅਵਾਰਡ ਜਿੱਤਿਆ ਹੈ। ਐਲਬਮ ਵਿੱਚ ਗਰੁੱਪ ਦੇ ਸੰਸਥਾਪਕ ਮੈਂਬਰ, ਗਿਟਾਰ ਵਾਦਕ ਜੌਨ ਮੈਕਲੌਘਲਿਨ ਦੇ ਨਾਲ ਹੁਸੈਨ, ਮਹਾਦੇਵਨ, ਵਾਇਲਨ ਵਾਦਕ ਗਣੇਸ਼ ਰਾਜਗੋਪਾਲਨ ਅਤੇ ਤਾਲਵਾਦਕ ਸੇਲਵਾਗਣੇਸ਼ ਵਿਨਾਇਕਰਾਮ ਸ਼ਾਮਲ ਹਨ। 45 ਸਾਲਾਂ ਤੋਂ ਵੱਧ ਸਮੇਂ ਵਿੱਚ ਸ਼ਕਤੀ ਦੀ ਪਹਿਲੀ ਸਟੂਡੀਓ ਐਲਬਮ 'ਦਿਸ ਮੋਮੈਂਟ' ਜੂਨ 2023 ਵਿੱਚ ਰਿਲੀਜ਼ ਹੋਈ ਸੀ।


ਇਹ ਵੀ ਪੜ੍ਹੋ: Punjab News: 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ 6 ਫ਼ਰਵਰੀ ਤੋਂ ਬਠਿੰਡਾ ਦੇ ਪਿੰਡਾਂ ’ਚ ਲਗਾਏ ਜਾਣਗੇ ਸਪੈਸ਼ਲ ਕੈਂਪ


ਸੰਗੀਤ ਦੇ ਖੇਤਰ ਵਿਚ ਸਭ ਤੋਂ ਵੱਡੇ ਪੁਰਸਕਾਰ ਗ੍ਰੈਮੀ ਪੁਰਸਕਾਰਾਂ ਦਾ ਆਯੋਜਨ ਕਰਨ ਵਾਲੀ ਰਿਕਾਰਡਿੰਗ ਅਕੈਡਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਹ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' ਰਾਹੀਂ ਇਸ ਸ਼ਾਨਦਾਰ ਸਫਲਤਾ ਲਈ ਹੁਸੈਨ, ਮਹਾਦੇਵਨ, ਰਾਕੇਸ਼ ਚੌਰਸੀਆ, ਸੇਲਵਾਗਣੇਸ਼ ਅਤੇ ਗਣੇਸ਼ ਰਾਜਗੋਪਾਲਨ ਨੂੰ ਵਧਾਈ ਦਿੱਤੀ।


ਉਨ੍ਹਾਂ ਨੇ ਕਿਹਾ, “ਤੁਹਾਡੀ ਅਸਾਧਾਰਨ ਪ੍ਰਤਿਭਾ ਅਤੇ ਸੰਗੀਤ ਪ੍ਰਤੀ ਸਮਰਪਣ ਨੇ ਪੂਰੀ ਦੁਨੀਆ ਦੇ ਦਿਲ ਜਿੱਤ ਲਏ ਹਨ। ਭਾਰਤ ਨੂੰ ਮਾਣ ਹੈ। ਇਹ ਪ੍ਰਾਪਤੀਆਂ ਤੁਹਾਡੇ ਵੱਲੋਂ ਕੀਤੀ ਸਖ਼ਤ ਮਿਹਨਤ ਦਾ ਸਬੂਤ ਹਨ। ਇਹ ਕਲਾਕਾਰਾਂ ਦੀ ਨਵੀਂ ਪੀੜ੍ਹੀ ਨੂੰ ਵੱਡੇ ਸੁਪਨੇ ਲੈਣ ਅਤੇ ਸੰਗੀਤ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗਾ।


ਰਾਕੇਸ਼ ਚੌਰਸੀਆ ਮਸ਼ਹੂਰ ਬਾਂਸੁਰੀ ਆਰਟਿਸਟ ਹਰੀਪ੍ਰਸਾਦ ਚੌਰਸੀਆ ਦੇ ਭਤੀਜੇ ਹਨ। ਸ਼ੁਭਕਾਮਨਾਵਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ, "ਤੁਹਾਡੀਆਂ ਸ਼ੁਭਕਾਮਨਾਵਾਂ ਅਸਲ ਵਿੱਚ ਬਹੁਤ ਮਾਅਨੇ ਰੱਖਦੀਆਂ ਹਨ।" ਮੈਂ ਇੱਕ ਭਾਰਤੀ ਹੋਣ ਦੇ ਨਾਤੇ ਦੋ ਗ੍ਰੈਮੀ ਅਵਾਰਡ ਲੈ ਕੇ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ। ਇੱਕ ਸੁਹਾਵਣਾ ਅਹਿਸਾਸ,ਤੁਹਾਡੇ ਪਿਆਰ ਅਤੇ ਅਸੀਸਾਂ ਲਈ ਧੰਨਵਾਦ।


ਇਹ ਵੀ ਪੜ੍ਹੋ: Pm modi: 'ਵਿਰੋਧੀ ਧਿਰ ਲੰਬੇ ਸਮੇਂ ਤੱਕ ਵਿਰੋਧੀ ਧਿਰ 'ਚ ਰਹੇਗਾ, ਚੋਣ ਲੜਨ ਦੀ ਹਿੰਮਤ ਹਾਰ ਚੁੱਕਿਆ', ਧੰਨਵਾਦ ਪ੍ਰਸਤਾਵ ‘ਤੇ PM ਮੋਦੀ ਦਾ ਜਵਾਬ