ਨਵੀਂ ਦਿੱਲੀ: ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਸਰਬਸੰਮਤੀ ਨਾਲ ਡਬਲਯੂਐਚਓ ਕਾਰਜਕਾਰੀ ਬੋਰਡ ਦਾ ਚੇਅਰਮੈਨ ਚੁਣਿਆ ਗਿਆ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਚਲਾਉਣ ਵਾਲੇ ਕਾਰਜਕਾਰੀ ਬੋਰਡ ਦੀ ਕਮਾਨ ਆਪਣੇ ਹੱਥ ਵਿਚ ਅਜਿਹੇ ਸਮੇਂ ਲਈ ਜਦੋਂ ਦੁਨੀਆ ਕੋਰੋਨਾਵਾਇਰਸ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਮੀਟਿੰਗ ਵਿੱਚ ਜਿੱਥੇ ਵਿਸ਼ਵ ਸਿਹਤ ਸੰਗਠਨ ਦੇ ਉੱਚ ਅਧਿਕਾਰੀ ਜੀਨੇਵਾ ਤੋਂ ਸ਼ਾਮਲ ਹੋਏ। ਭਾਰਤ ਤਿੰਨ ਸਾਲਾਂ ਲਈ ਕਾਰਜਕਾਰੀ ਬੋਰਡ ਦਾ ਮੈਂਬਰ ਬਣੇਗਾ। ਉਧਰ ਪ੍ਰਧਾਨਗੀ ਦੇ ਅਹੁਦੇ ਲਈ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਦੀ ਬਾਰੀ ਹੋਣ ਕਰਕੇ ਭਾਰਤ ਨੂੰ ਇਸ ਦੀ ਅਗਵਾਈ ਸੌਂਪੀ ਗਈ ਹੈ।
ਚੋਣ ਤੋਂ ਬਾਅਦ ਕਾਰਜਕਾਰੀ ਬੋਰਡ ਨੂੰ ਸੰਬੋਧਨ ਕਰਦਿਆਂ, ਭਾਰਤੀ ਸਿਹਤ ਮੰਤਰੀ ਨੇ ਕੋਰੋਨਾ ਮਹਾਮਾਰੀ ਦੌਰਾਨ ਪ੍ਰਭਾਵਸ਼ਾਲੀ ਉਪਾਵਾਂ ਲਈ ਵਿਸ਼ਵਵਿਆਪੀ ਕੋਸ਼ਿਸ਼ਾਂ ਅਤੇ ਸਹਿਯੋਗ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਵ ਵਿਆਪਕ ਸਿਹਤ ਕਵਰੇਜ ਦੇ ਟੀਚਿਆਂ ਨੂੰ ਹਾਸਲ ਕਰਨ ਲਈ, ਇਹ ਜ਼ਰੂਰੀ ਹੈ ਕਿ ਸਰੋਤਾਂ ਦੀ ਵਧੇਰੇ ਲਾਭਕਾਰੀ, ਕੁਸ਼ਲ ਅਤੇ ਲਕਸ਼ਿਤ ਵਰਤੋਂ ਕੀਤੀ ਜਾਵੇ।
ਡਾ. ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਵਿਸ਼ਵ ਵਿੱਚ ਮੌਜੂਦਾ ਸਿਹਤ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਸਿਹਤ ਨੂੰ ਨਜ਼ਰ ਅੰਦਾਜ਼ ਕਰਨ ਦੇ ਨਤੀਜੇ ਕਿੰਨੇ ਗੰਭੀਰ ਹੋ ਸਕਦੇ ਹਨ।
ਇਸ ਦੇ ਨਾਲ ਹੀ ਮੀਟਿੰਗ ਵਿੱਚ ਆਪਣਾ ਪਹਿਲਾ ਭਾਸ਼ਣ ਖ਼ਤਮ ਕਰਨ ਤੋਂ ਪਹਿਲਾਂ, ਡਾ ਹਰਸ਼ਵਰਧਨ ਨੇ ਪੂਰੀ ਦੁਨੀਆ ਵਿੱਚ ਕੋਰੋਨਾ ਤੋਂ ਲੜ ਰਹੇ ਸਾਰੇ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਟੈਂਡਿੰਗ ਓਵੈਸ਼ਨ ਦਿੱਤੀ। ਜੇਨੇਵਾ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਡਾ. ਟੇਡ੍ਰਾਸ ਅਤੇ ਉਨ੍ਹਾਂ ਦੀ ਟੀਮ ਨੇ ਵੀ ਖੜੀ ਹੋ ਕੇ ਤਾੜੀਆਂ ਵਜਾਈਆਂ।
ਡਬਲਯੂਐਚਓ ਐਗਜ਼ੀਕਿਊਟਿਵ ਬੋਰਡ 34 ਤਕਨੀਕੀ ਤੌਰ ‘ਤੇ ਯੋਗ ਮੈਂਬਰਾਂ ਤੋਂ ਬਣਿਆ ਹੈ। ਬੋਰਡ ਦਾ ਮੁੱਖ ਕੰਮ ਵਿਸ਼ਵ ਸਿਹਤ ਅਸੈਂਬਲੀ ਦੇ ਫੈਸਲਿਆਂ ਅਤੇ ਨੀਤੀਆਂ ਨੂੰ ਲਾਗੂ ਕਰਨਾ ਹੈ। ਇਸ ਤੋਂ ਇਲਾਵਾ ਬੋਰਡ ਵਿਸ਼ਵ ਸਿਹਤ ਸੰਗਠਨ ਨੂੰ ਵੀ ਗਾਇਡਲਾਇਨਜ਼ ਦਿੰਦਾ ਹੈ।
ਅਹਿਮ ਗੱਲ ਇਹ ਹੈ ਕਿ 18-19 ਮਈ ਨੂੰ ਹੋਈ ਵਿਸ਼ਵ ਸਿਹਤ ਅਸੈਂਬਲੀ ਦੀ ਬੈਠਕ ਵਿਚ ਕੋਰੋਨਾਵਾਇਰਸ ਦੇ ਮਨੁੱਖੀ ਸਰੀਰ ‘ਚ ਆਉਣ ਦੇ ਕਾਰਨਾਂ ਦੀ ਜਾਂਚ ਕਰਨ ਲਈ ਇੱਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਇਸ ਲਈ ਵਿਸ਼ਵ ਸਿਹਤ ਅਸੈਂਬਲੀ ਦੇ ਇਸ ਅਹਿਮ ਫੈਸਲੇ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਡਾ. ਹਰਸ਼ਵਰਧਨ ਦੀ ਅਗਵਾਈ ਵਾਲੀ ਕਾਰਜਕਾਰੀ ਬੋਰਡ ਦੀ ਹੈ। ਬੋਰਡ ਦੀ ਬੈਠਕ ‘ਚ ਇਹ ਵੀ ਫੈਸਲਾ ਲਿਆ ਗਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਗਵਰਨਿੰਗ ਬੋਰਡ ਦੀ ਅਗਲੀ ਮੀਟਿੰਗ 18 ਜਨਵਰੀ 2021 ਨੂੰ ਹੋਵੇਗੀ।
ਇਹ ਵੀ ਪੜ੍ਹੋ: ਕੋਰੋਨਾ ਤੇ ਲੌਕਡਾਊਨ ਦੇ ਕਹਿਰ ਕਰਕੇ ਰਿਜ਼ਰਵ ਬੈਂਕ ਦਾ ਨਵਾਂ ਫੈਸਲਾ
15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹ ਜਾਣਗੇ ਸਕੂਲ
ਬਲਾਤਕਾਰ ਦੇ ਕੇਸ 'ਚ ਹਾਈਕੋਰਟ ਦਾ ਅਨੋਖਾ ਫੈਸਲਾ, ਮੁਲਜ਼ਮ ਨੂੰ ਕਰ ਦਿੱਤਾ ਬਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ