ਨਵੀਂ ਦਿੱਲੀ: ਕਾਂਗਰਸ ਦੇ ਰਾਸ਼ਟਰੀ ਬੁਲਾਰੇ ਸੰਜੇ ਝਾਅ ਕੋਰੋਨਾਵਾਇਰਸ ਨਾਲ ਸਕਾਰਾਤਮਕ ਪਾਏ ਗਏ ਹਨ। ਉਨ੍ਹਾਂ ਇੱਕ ਟਵੀਟ ਰਾਹੀਂ ਆਪਣੇ ਆਪ ਨੂੰ ਵਾਇਰਸ ਨਾਲ ਸੰਕਰਮਿਤ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਸੰਜੇ ਨੇ ਦੱਸਿਆ ਹੈ ਕਿ ਉਨ੍ਹਾਂ ਅੰਦਰ ਕੋਰੋਨਾ ਦੇ ਲੱਛਣ ਖੁੱਲ੍ਹ ਕਿ ਸਾਹਮਣੇ ਨਹੀਂ ਆਏ ਹਨ, ਇਸ ਲਈ ਉਹ ਅਗਲੇ 10-12 ਦਿਨਾਂ ਤਕ ਆਪਣੇ ਆਪ ਨੂੰ ਕੁਆਰੰਟੀਨ ਰੱਖਣਗੇ।

ਸੰਜੇ ਝਾ ਨੇ ਟਵੀਟ ਵਿੱਚ ਲੋਕਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਲੋਕ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਹਲਕੇ ਤਰੀਕੇ ਨਾਲ ਨਾ ਲੈਣ, ਸਾਰੇ ਇਸ ਦਾ ਸ਼ਿਕਾਰ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੰਜੇ ਝਾਅ ਅਕਸਰ ਹੀ ਟੈਲੀਵੀਜ਼ਨ ਦੀਆਂ ਬਹਿਸਾਂ ਦੌਰਾਨ, ਕਾਂਗਰਸ ਪਾਰਟੀ ਦਾ ਸਮਰਥਨ ਕਰਦੇ ਵੇਖੇ ਗਏ ਹਨ।



ਇਹ ਵੀ ਪੜ੍ਹੋ: ਕੋਰੋਨਾ ਤੇ ਲੌਕਡਾਊਨ ਦੇ ਕਹਿਰ ਕਰਕੇ ਰਿਜ਼ਰਵ ਬੈਂਕ ਦਾ ਨਵਾਂ ਫੈਸਲਾ


15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹ ਜਾਣਗੇ ਸਕੂਲ


ਬਲਾਤਕਾਰ ਦੇ ਕੇਸ 'ਚ ਹਾਈਕੋਰਟ ਦਾ ਅਨੋਖਾ ਫੈਸਲਾ, ਮੁਲਜ਼ਮ ਨੂੰ ਕਰ ਦਿੱਤਾ ਬਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ