Haryana News : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੁਰਖੀਆਂ 'ਚ ਹੈ। ਪੈਰੋਲ 'ਤੇ ਆਉਣ ਦੀ ਖੁਸ਼ੀ ਮਨਾਉਂਦੇ ਹੋਏ ਉਸ ਨੇ ਤਲਵਾਰ ਨਾਲ ਕੇਕ ਕੱਟਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਇਸੇ ਪ੍ਰੋਗਰਾਮ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ,ਜਿਸ ਵਿੱਚ ਉਹ ਆਨਲਾਈਨ ਸਤਿਸੰਗ ਕਰ ਰਹੇ ਹਨ ਅਤੇ ਹਰਿਆਣਾ ਭਾਜਪਾ ਦੇ ਆਗੂ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਲਾਈਨਾਂ ਵਿੱਚ ਖੜ੍ਹੇ ਹਨ।


ਰਾਜ ਸਭਾ ਮੈਂਬਰ ਅਤੇ ਸੀਐਮ ਦੇ OSD ਨੇ ਲਿਆ ਆਨਲਾਈਨ ਅਸ਼ੀਰਵਾਦ


ਡੇਰਾ ਮੁਖੀ ਰਾਮ ਰਹੀਮ ਤੋਂ ਕੁਝ ਆਨਲਾਈਨ ਅਤੇ ਕੁਝ ਫੋਨ 'ਤੇ ਗੱਲ ਕਰਕੇ ਅਸ਼ੀਰਵਾਦ ਲੈ ਰਹੇ ਹਨ। ਇੱਥੇ ਹੀ ਬੱਸ ਨਹੀਂ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਸਫ਼ਾਈ ਮੁਹਿੰਮ ਵਿੱਚ ਹਰਿਆਣਾ ਦੇ ਕਈ ਆਗੂ ਅਤੇ ਅਧਿਕਾਰੀ ਝਾੜੂ ਮਾਰਦੇ ਨਜ਼ਰ ਆਏ। ਇੰਨਾ ਹੀ ਨਹੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਓਐਸਡੀ ਕ੍ਰਿਸ਼ਨ ਬੇਦੀ ਅਤੇ ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਵੀ ਸਿਰਸਾ ਪੁੱਜੇ। ਉੱਥੇ ਦੋਵਾਂ ਨੇ ਰਾਮ ਰਹੀਮ ਨਾਲ ਗੱਲ ਕੀਤੀ। ਇਸ ਦੌਰਾਨ ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਪਾਣੀਪਤ 'ਚ ਸ਼ੁਰੂ ਕੀਤੀ ਗਈ ਪਹਿਲੀ ਸਫ਼ਾਈ ਮੁਹਿੰਮ ਯਾਦ ਹੈ। ਇਸ ਤੋਂ ਇਲਾਵਾ ਭਾਜਪਾ ਨੇਤਾ ਗੋਬਿੰਦ ਕਾਂਡਾ ਨੇ ਵੀ ਰਾਮ ਰਹੀਮ ਨਾਲ ਗੱਲ ਕੀਤੀ ਅਤੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਉਸ ਨੂੰ ਜਲਦੀ ਸਿਰਸਾ ਲੈ ਕੇ ਆਉਣ ਅਤੇ ਭਗਵਾਨ ਜਲਦੀ ਤੁਹਾਡੇ ਦੁੱਖ ਦੂਰ ਕਰੇ।

 



ਵਿਧਾਇਕਾਂ ਤੋਂ ਇਲਾਵਾ ਚੇਅਰਮੈਨ ਤੇ ਅਧਿਕਾਰੀ ਵੀ ਪੁੱਜੇ ਆਸ਼ੀਰਵਾਦ ਲੈਣ

 

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਅਸ਼ੀਰਵਾਦ ਲੈਣ ਵਾਲਿਆਂ ਦੀ ਲਿਸਟ ਕਾਫੀ ਲੰਬੀ ਹੈ। ਜਿਸ ਵਿੱਚ ਅੰਬਾਲਾ ਸ਼ਹਿਰ ਤੋਂ ਵਿਧਾਇਕ ਅਸੀਮ ਗੋਇਲ, ਹਲਕਾ ਵਿਧਾਇਕ ਰਾਏ ਮੋਹਨ ਲਾਲ, ਫਰੀਦਾਬਾਦ ਤੋਂ ਵਿਧਾਇਕ ਸੀਮਾ ਤ੍ਰਿਖਾ, ਭਾਜਪਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੇ ਨਗਰ ਕੌਂਸਲ ਚੇਅਰਮੈਨ ਵੀ ਰਾਮ ਰਹੀਮ ਦਾ ਅਸ਼ੀਰਵਾਦ ਲੈਣ ਪੁੱਜੇ।

 

 ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ? ਮਾਂ ਬੋਲੀ ਪੰਜਾਬੀ ਨੂੰ ਅਜੇ ਵੀ ਲੱਗ ਰਿਹਾ ਖੋਰਾ

ਸਵਾਤੀ ਮਾਲੀਵਾਲ ਨੇ ਇਸ ਮਾਮਲੇ 'ਤੇ ਕੀਤੀ ਸਖਤੀ


ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਆਸ਼ੀਰਵਾਦ ਲੈਣ ਲਈ ਹਰਿਆਣਾ 'ਤੇ ਹਮਲਾ ਬੋਲਿਆ ਹੈ। ਮਾਲੀਵਾਲ ਨੇ ਟਵੀਟ ਕਰਕੇ ਲਿਖਿਆ ਕਿ ਬਲਾਤਕਾਰੀ ਅਤੇ ਖੂਨੀ ਪਾਖੰਡੀ ਰਾਮ ਰਹੀਮ ਦਾ ਤਮਾਸ਼ਾ ਫਿਰ ਤੋਂ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਦੇ ਓਐਸਡੀ ਅਤੇ ਰਾਜ ਸਭਾ ਮੈਂਬਰ ਫਰਜ਼ੀ ਬਾਬੇ ਦੇ ਦਰਬਾਰ ਵਿੱਚ ਹਾਜ਼ਰ ਹੋਏ। ਸ੍ਰੀ ਖੱਟਰ ਜੀ, ਸਿਰਫ਼ ਇਹ ਕਹਿ ਕੇ ਕੰਮ ਨਹੀਂ ਚੱਲੇਗਾ ਕਿ ਤੁਹਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਖੁੱਲ ਕੇ ਆਪਣਾ ਪੱਖ ਦੱਸੋ - ਤੁਸੀਂ ਬਲਾਤਕਾਰੀ ਦੇ ਨਾਲ ਹੋ ਜਾਂ ਮਹਿਲਾਵਾਂ ਨਾਲ ?