ਨਵੀਂ ਦਿੱਲੀ: ਚੀਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ, ਹਵਾਈ ਸੈਨਾ ਦੇ ਚੋਟੀ ਦੇ ਕਮਾਂਡਰ ਪੂਰਬੀ ਲੱਦਾਖ ਵਿੱਚ ਚੀਨ ਨਾਲ ਅਸਲ ਕੰਟਰੋਲ ਰੇਖਾ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਇਸ ਹਫ਼ਤੇ ਬੈਠਕ ਦੌਰਾਨ, ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਤੇ ਸੰਚਾਲਨ ਬਾਰੇ ਵੀ ਵਿਚਾਰ-ਵਟਾਂਦਰੇ ਕੀਤੇ ਜਾਣਗੇ।



ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਚੋਟੀ ਦੇ ਕਮਾਂਡਰ 22 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਦੋ ਰੋਜ਼ਾ ਕਮਾਂਡਰਾਂ ਦੀ ਕਾਨਫਰੰਸ ਵਿੱਚ ਮੁਲਾਕਾਤ ਕਰਨਗੇ। ਇਸ ਕਾਨਫਰੰਸ ਦਾ ਮੁੱਖ ਏਜੰਡਾ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਦੀ ਅਗਵਾਈ ਵਿੱਚ ਚੀਨ ਨਾਲ ਲੱਗਦੀਆਂ ਸਰਹੱਦਾਂ ਦੀ ਸਥਿਤੀ ਹੋਵੇਗੀ। ਇਸ ਬੈਠਕ ਵਿੱਚ ਸੱਤੇ ਕਮਾਂਡਰ-ਇਨ-ਚੀਫ਼ ਵੀ ਮੌਜੂਦ ਰਹਿਣਗੇ।




ਹਵਾਈ ਸੈਨਾ ਨੇ ਮਿਰਾਜ 2000, ਸੁਖੋਈ -30 ਤੇ ਮਿਗ -29 ਦੇ ਸਾਰੇ ਉੱਨਤ ਲੜਾਕੂ ਜਹਾਜ਼ਾਂ ਨੂੰ ਆਪਣੇ ਆਧੁਨਿਕ ਫਲੀਟ ਵਿੱਚ ਅੱਗੇ ਵਾਲੇ ਬੇਸ 'ਤੇ ਤਾਇਨਾਤ ਕੀਤਾ ਹੈ। ਜਿੱਥੋਂ ਉਹ ਦਿਨ ਤੇ ਰਾਤ ਕੰਮ ਕਰ ਰਹੇ ਹਨ। ਅਪਾਚੇ ਅਟੈਕ ਹੈਲੀਕਾਪਟਰਾਂ ਨੂੰ ਚੀਨੀ ਸਰਹੱਦ ਨਾਲ ਲੱਗਦੇ ਫਾਰਵਰਡ ਬੇਸਾਂ ਤੇ ਤਾਇਨਾਤ ਕੀਤਾ ਗਿਆ ਹੈ ਤੇ ਉਹ ਰਾਤ ਨੂੰ ਪੂਰਬੀ ਲੱਦਾਖ ਖੇਤਰ ਵਿੱਚ ਲਗਾਤਾਰ ਉਡਾਣ ਭਰ ਰਹੇ ਹਨ।

ਇਹ ਵੀ ਪੜ੍ਹੋ:  ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ

ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ

ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ