ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕਠੂਆ ਚ ਪਾਕਿਸਤਾਨੀ ਅੰਤਰ ਰਾਸ਼ਟਰੀ ਸਰਹੱਦ ਤੇ ਤਾਇਨਾਤ ਬੀਐਸਐਫ ਨੇ ਸ਼ਨੀਵਾਰ ਸਵੇਰ ਵੇਲੇ ਇਕ ਪਾਕਿਸਤਾਨੀ ਡਰੋਨ ਤਬਾਹ ਕਰ ਦਿੱਤਾ। ਇਸ ਡਰੋਨ ਜ਼ਰੀਏ ਪਾਕਿਸਤਾਨ ਹਥਿਆਰਾਂ ਦੀ ਖੇਪ ਭਾਰਤ ਚ ਭੇਜਣ ਦੀ ਫਿਰਾਕ ਚ ਸੀ।

ਇਸ ਡਰੋਨ ਦੇ ਬਲੇਡ ਅੱਠ ਫੁੱਟ ਲੰਬੇ ਸਨ। ਇਸ ਡਰੋਨ ਨੂੰ ਪਾਕਿਸਤਾਨ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ। ਡਰੋਨ ਨਾਲ M4 ਰਾਇਫਲ, ਗ੍ਰੇਨੇਡ ਤੇ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਹਥਿਆਰਾਂ ਦੀ ਇਹ ਖੇਪ ਅਲੀ ਭਾਈ ਨਾਂਅ ਦੇ ਅੱਤਵਾਦੀ ਲਈ ਸੀ। ਇਸ ਤੋਂ ਪਹਿਲਾਂ ਜੰਮੂ ਦੇ ਨਗਰੋਟਾ ਵਿੱਚ ਮੁਕਾਬਲੇ ਦੌਰਾਨ ਮਾਰੇ ਗਏ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਕੋਲੋਂ ਵੀ ਬਰਾਮਦ ਕੀਤੇ ਗਏ ਸਨ।


ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਡਰੋਨ ਜ਼ਰੀਏ ਭਾਰਤੀ ਸਰਹੱਦ ਚ ਹਥਿਆਰ ਪਹੁੰਚਾਉਣ ਦੀ ਇਕ ਹੋਰ ਸਾਜ਼ਿਸ਼ ਨਾਕਾਮ ਕੀਤੀ ਹੈ। ਇਹ ਡਰੋਨ ਕਿੰਨਾ ਵੱਡਾ ਸੀ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੇ ਫਰ ਯਾਨੀ ਕਿ ਬਲੇਡ ਅੱਠ ਫੁੱਟ ਤੱਕ ਲੰਮੇ ਸਨ। ਇਸ ਡਰੋਨ ਨੂੰ ਭਾਰਤ ਦੀ ਪਨਸਰ ਪੋਸਟ ਦੇ ਠੀਕ ਸਾਹਮਣੇ ਸਰਹੱਦ ਪਾਰ ਬਣੀ ਪਾਕਿਸਤਾਨੀ ਪਿਕੇਟ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ: