ਨਵੀਂ ਦਿੱਲੀ: ਕੋਰੋਨਾ ਵਾਇਰਸ ਲਈ ਸਵਦੇਸ਼ੀ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਭਾਰਤ 'ਚ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਬਾਇਓਟੈਕ ਤੇ ਜਾਇਡਸ ਕੈਡਿਲਾ ਦੀ ਵੈਕਸੀਨ ਦਾ ਛੇ ਸ਼ਹਿਰਾਂ 'ਚ ਮਨੁੱਖੀ ਪਰੀਖਣ ਚੱਲ ਰਿਹਾ ਹੈ।

ਸ਼ੁੱਕਰਵਾਰ ਦਿੱਲੀ ਸਥਿਤ ਏਮਜ਼ 'ਚ ਇਕ 30 ਸਾਲਾ ਵਿਅਕਤੀ ਨੂੰ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤੀ ਗਈ ਕੋਵੈਕਸੀਨ ਦਾ 0.5 ਮਿਲੀਮੀਟਰ ਇੰਟ੍ਰਾਮਸਕਿਊਲਰ ਇੰਜੈਕਸ਼ਨ ਲਾ ਦਿੱਤਾ ਗਿਆ ਸੀ। ਉਹ ਦਿੱਲੀ ਦਾ ਪਹਿਲਾ ਵਿਅਕਤੀ ਸੀ, ਜਿਸ ਨੂੰ ਇੰਜੈਕਸ਼ਨ ਦਿੱਤਾ ਗਿਆ।

ਅਗਵਾ ਬੱਚਾ ਸੁਰੱਖਿਅਤ ਬਰਾਮਦ, ਬਦਮਾਸ਼ਾਂ ਨੇ ਚਾਰ ਕਰੋੜ ਮੰਗੀ ਸੀ ਫਿਰੌਤੀ

ਭਾਰਤ ਬਾਇਓਟਿਕ ਤੇ ਜਾਇਡਸ ਕੈਡਿਲਾ ਦੋਵੇਂ ਹੀ ਕੰਪਨੀਆਂ ਨੂੰ ਕਲੀਨੀਕਲ ਟ੍ਰਾਇਲ ਦੇ ਪਹਿਲੇ ਤੇ ਦੂਜੇ ਗੇੜ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ 15 ਜੁਲਾਈ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਕੋਰੋਨਾ ਉਮੀਦਵਾਰਾਂ ਨੂੰ ਦਿੱਤੀ ਗਈ। ਔਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਦਾ ਜਲਦ ਹੀ ਭਾਰਤ 'ਚ ਪਰੀਖਣ ਕੀਤਾ ਜਾਵੇਗਾ।

ਸਿਹਤ ਮੰਤਰੀ ਦਾ ਦਾਅਵਾ- ਦੁਨੀਆਂ 'ਚ ਸਭ ਤੋਂ ਘੱਟ ਇਨਫੈਕਸ਼ਨ ਤੇ ਮੌਤ ਦਰ ਭਾਰਤ 'ਚ

ਕੋਰੋਨਾ ਵਾਇਰਸ ਖ਼ਿਲਾਫ਼ ਪੰਜਾਬ ਸਰਕਾਰ ਦਾ 10 ਜ਼ਿਲ੍ਹਿਆਂ 'ਚ ਵੱਡਾ ਉਪਰਾਲਾ

ਯੂਕੇ ਦੀ ਫਾਰਮਾ ਕੰਪਨੀ ਐਸਟ੍ਰੇਜੇਨੇਕਾ ਨਾਲ ਕੰਮ ਕਰ ਰਹੀ ਭਾਰਤੀ ਕੰਪਨੀ ਸੀਰਮ ਇੰਸਟੀਟਿਊਟ ਨੇ ਕਿਹਾ ਕਿ ਉਹ ਮਨਜ਼ੂਰੀ ਮਿਲਦਿਆਂ ਹੀ ਮਨੁੱਖੀ ਪਰੀਖਣ ਦੀ ਸ਼ੁਰੂਆਤ ਕਰ ਦੇਵੇਗੀ। ਭਾਰਤ ਬਾਇਓਟਿਕ ਦੀ ਕੋਵੈਕਸੀਨ ਨੂੰ ICMR ਅਤੇ ਨੈਸ਼ਨਲ ਇੰਸਟੀਟਿਊਟ ਆਫ ਵਾਇਰੋਲੋਜੀ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ।

ਇਸ ਵੈਕਸੀਨ ਦਾ 12 ਸ਼ਹਿਰਾਂ 'ਚ ਪਰੀਖਣ ਕੀਤਾ ਜਾ ਰਿਹਾ ਹੈ। ਜਿਹੜੇ ਹਸਪਤਾਲਾਂ 'ਚ ਇਸ ਦਾ ਪਰੀਖਣ ਚੱਲ ਰਿਹਾ ਹੈ ਉਸ 'ਚ ਦਿੱਲੀ ਅਤੇ ਪਟਨਾ ਦੇ ਏਮਜ਼ ਅਤੇ ਪੀਜੀਆਈ ਰੋਹਤਕ ਸ਼ਾਮਲ ਹਨ। ਜਾਇਡਸ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਦਾ ਫਿਲਹਾਲ ਇਹਿਮਦਾਬਾਦ ਸਥਿਤ ਖੋਜ ਕੇਂਦਰ 'ਚ ਪਰੀਖਣ ਚੱਲ ਰਿਹਾ ਹੈ। ਪਰ ਜਲਦ ਹੀ ਹੋਰਾਂ ਸ਼ਹਿਰਾਂ 'ਚ ਵੀ ਇਸ ਦਾ ਪਰੀਖਣ ਕੀਤਾ ਜਾਵੇਗਾ।

ਦੁਨੀਆਂ ਭਰ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ, ਇਕ ਦਿਨ 'ਚ ਪੌਣੇ ਤਿੰਨ ਲੱਖ ਤੋਂ ਵੱਧ ਕੇਸ

ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ