Zakir Naik : ਕੱਟੜਪੰਥੀ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਓਮਾਨ ਤੋਂ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਨਾਇਕ 23 ਮਾਰਚ ਤੋਂ ਓਮਾਨ ਯਾਤਰਾ 'ਤੇ ਜਾਣ ਵਾਲੇ ਹਨ, ਜਿਸ ਦੌਰਾਨ ਭਾਰਤੀ ਖੁਫੀਆ ਏਜੰਸੀਆਂ ਉਸ ਨੂੰ ਹਿਰਾਸਤ 'ਚ ਲੈਣ ਲਈ ਓਮਾਨ ਦੇ ਅਧਿਕਾਰੀਆਂ ਦੇ ਸੰਪਰਕ 'ਚ ਹਨ। ਚੋਟੀ ਦੇ ਖੁਫੀਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

 


ਨਾਇਕ ਨੂੰ ਓਮਾਨ ਵਿੱਚ ਦੋ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦਾ ਪਹਿਲਾ ਭਾਸ਼ਣ ਸੰਗਠਿਤ 'ਕੁਰਾਨ ਵਿਸ਼ਵਵਿਆਪੀ ਲੋੜ' ਓਮਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਗਿਆ ਹੈ, ਜੋ ਕਿ ਰਮਜ਼ਾਨ ਦੇ ਪਹਿਲੇ ਦਿਨ 23 ਮਾਰਚ ਨੂੰ ਹੋਣਾ ਹੈ। ਦੂਜੇ ਪਾਸੇ ਦੂਸਰਾ ਭਾਸ਼ਣ ‘ਪੈਗੰਬਰ ਮੁਹੰਮਦ- ਏ ਮਰਸੀ ਫਾਰ ਹਿਊਮਨਜ਼’ 25 ਮਾਰਚ ਦੀ ਸ਼ਾਮ ਨੂੰ ਸੁਲਤਾਨ ਕਾਬੂਸ ਯੂਨੀਵਰਸਿਟੀ ਵਿੱਚ ਹੋਣ ਵਾਲਾ ਹੈ।

 



ਦੱਸਿਆ ਗਿਆ ਹੈ ਕਿ ਓਮਾਨ ਵਿੱਚ ਭਾਰਤੀ ਦੂਤਾਵਾਸ ਉਨ੍ਹਾਂ ਨੂੰ ਸਥਾਨਕ ਕਾਨੂੰਨਾਂ ਦੇ ਤਹਿਤ ਹਿਰਾਸਤ ਵਿੱਚ ਲੈਣ ਅਤੇ ਫਿਰ ਉਨ੍ਹਾਂ ਨੂੰ ਭਾਰਤ ਡਿਪੋਰਟ ਕਰਨ ਲਈ ਉੱਥੋਂ ਦੀਆਂ ਏਜੰਸੀਆਂ ਦੇ ਸੰਪਰਕ ਵਿੱਚ ਹੈ। ਭਾਰਤੀ ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਕਿਹਾ ਕਿ ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ ਸਥਾਨਕ ਅਧਿਕਾਰੀ ਉਨ੍ਹਾਂ ਦੀ ਬੇਨਤੀ 'ਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਸਕਦੇ ਹਨ।

 

ਇਹ ਵੀ ਪੜ੍ਹੋ :ਅਦਾਲਤ ਦਾ ਵੱਡਾ ਸਵਾਲ, ਕਾਫਲੇ 'ਚੋਂ ਸਾਥੀਆਂ ਨੂੰ ਫੜ ਲਿਆ ਤਾਂ ਅੰਮ੍ਰਿਤਪਾਲ ਕਿਵੇਂ ਫਰਾਰ ਹੋ ਗਿਆ...ਚਾਰ ਦਿਨਾਂ 'ਚ ਮੰਗੀ ਰਿਪੋਰਟ


ਭਾਰਤੀ ਏਜੰਸੀਆਂ ਵੱਲੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਲਈ ਕਾਨੂੰਨੀ ਟੀਮ ਭੇਜਣ ਦੀ ਸੰਭਾਵਨਾ ਹੈ। ਇਹ ਮਾਮਲਾ ਵਿਦੇਸ਼ ਮੰਤਰਾਲੇ ਨੇ ਓਮਾਨੀ ਰਾਜਦੂਤ ਕੋਲ ਵੀ ਉਠਾਇਆ ਸੀ। ਇਸੇ ਤਰ੍ਹਾਂ ਓਮਾਨ ਵਿੱਚ ਭਾਰਤੀ ਰਾਜਦੂਤ ਨੇ ਵੀ ਓਮਾਨੀ ਵਿਦੇਸ਼ ਮੰਤਰਾਲੇ ਕੋਲ ਇਹ ਮੁੱਦਾ ਉਠਾਇਆ ਹੈ।

ਜ਼ਾਕਿਰ ਨਾਇਕ 'ਤੇ ਭੜਕਾਊ ਭਾਸ਼ਣ ਦੇਣ, ਮਨੀ ਲਾਂਡਰਿੰਗ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਇਨ੍ਹਾਂ ਦੋਸ਼ਾਂ ਤਹਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਉਸ ਨੂੰ ਲੋੜੀਂਦਾ ਐਲਾਨ ਕੀਤਾ ਹੈ। ਉਹ ਸਾਲ 2017 ਵਿੱਚ ਕਾਨੂੰਨੀ ਜਾਂਚ ਦੌਰਾਨ ਮਲੇਸ਼ੀਆ ਭੱਜ ਗਿਆ ਸੀ ਅਤੇ ਫਿਰ ਉੱਥੋਂ ਦੀ ਨਾਗਰਿਕਤਾ ਲੈ ਲਈ ਸੀ।