Jammu And Kashmir News: ਜੰਮੂ-ਕਸ਼ਮੀਰ ਪੁਲਿਸ ਦੀ ਸਟੇਟ ਇੰਟੈਲੀਜੈਂਸ ਏਜੰਸੀ (SIA) ਨੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ (JeM) ਲਈ ਕੰਮ ਕਰਨ ਦੇ ਦੋਸ਼ 'ਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। SIA ਜੰਮੂ ਅਤੇ ਕਸ਼ਮੀਰ ਪੁਲਿਸ ਦੀ ਨਵੀਂ ਬਣੀ ਸ਼ਾਖਾ ਹੈ।
ਉਨ੍ਹਾਂ ਕਿਹਾ ਕਿ ਐਸਆਈਏ ਦੇ ਅਧਿਕਾਰੀਆਂ ਨੇ ਕਸ਼ਮੀਰ ਦੇ ਦੱਖਣੀ ਤੇ ਕੇਂਦਰੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਰਾਤੋ-ਰਾਤ ਛਾਪੇਮਾਰੀ ਕੀਤੀ ਤੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸਆਈਏ ਦਾ ਗਠਨ ਹਾਲ ਹੀ ਵਿੱਚ ਕੀਤਾ ਗਿਆ ਸੀ ਤੇ ਇਸ ਏਜੰਸੀ ਨੂੰ ਅੱਤਵਾਦ ਤੇ ਵੱਖਵਾਦ ਨਾਲ ਸਬੰਧਤ ਅਪਰਾਧਾਂ ਦੀ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਹੈ।
ਗ੍ਰਿਫਤਾਰ ਅੱਤਵਾਦੀ ਜੈਸ਼ ਦੇ ਕਮਾਂਡਰਾਂ ਨਾਲ ਸਿੱਧੇ ਸੰਪਰਕ 'ਚ
ਅਧਿਕਾਰੀਆਂ ਨੇ ਦੱਸਿਆ ਕਿ ਐੱਸਆਈਏ ਦੀ ਜਾਂਚ ਦੌਰਾਨ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੇ 'ਸਲੀਪਰ ਸੈੱਲ' ਜਾਂ ਸਮੂਹ ਲਈ ਕੰਮ ਕਰਨ ਵਾਲੇ 10 ਲੋਕਾਂ ਦੀ ਪਛਾਣ ਕੀਤੀ ਗਈ ਸੀ। ਇਨ੍ਹਾਂ 'ਚੋਂ ਕੋਈ ਵੀ ਇਕ-ਦੂਜੇ ਦੀਆਂ ਗਤੀਵਿਧੀਆਂ ਤੋਂ ਜਾਣੂ ਨਹੀਂ ਸੀ ਤੇ ਸਿੱਧੇ ਤੌਰ 'ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕਮਾਂਡਰਾਂ ਤੋਂ ਨਿਰਦੇਸ਼ ਲੈ ਰਹੇ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਡਿਊਲ ਦੇ ਲੋਕ ਇਸ ਤਰ੍ਹਾਂ ਕੰਮ ਕਰ ਰਹੇ ਸਨ ਕਿ ਜੇਕਰ ਕੋਈ ਮੈਂਬਰ ਫੜਿਆ ਵੀ ਜਾਵੇ ਤਾਂ ਵੱਡੇ ਨੈੱਟਵਰਕ ਦਾ ਪਰਦਾਫਾਸ਼ ਨਹੀਂ ਹੁੰਦਾ। ਇਹ ਮੋਡੀਊਲ ਲਗਾਤਾਰ ਨਿਗਰਾਨੀ ਦੁਆਰਾ ਖੋਜਿਆ ਗਿਆ ਸੀ। ਗ੍ਰਿਫਤਾਰ ਕੀਤੇ ਗਏ ਲੋਕ ਨੌਜਵਾਨਾਂ ਨੂੰ ਭਰਤੀ ਕਰਨ, ਪੈਸਿਆਂ ਦਾ ਇੰਤਜ਼ਾਮ ਕਰਨ ਤੇ ਦੱਖਣ ਤੇ ਮੱਧ ਕਸ਼ਮੀਰ ਵਿੱਚ ਹਥਿਆਰ ਪਹੁੰਚਾਉਣ ਵਿੱਚ ਸ਼ਾਮਲ ਸਨ।
ਨਕਲੀ ਪਿਸਤੌਲ ਕੀਤਾ ਗਿਆ ਬਰਾਮਦ
ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਸੈਲ ਫ਼ੋਨ, ਸਿਮ ਕਾਰਡ, ਬੈਂਕ ਲੈਣ-ਦੇਣ ਦਾ ਰਿਕਾਰਡ ਤੇ ਇੱਕ ਡਮੀ ਪਿਸਤੌਲ ਵੀ ਜ਼ਬਤ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਹੈ ,ਜਿਸ ਦੇ ਘਰ 4 ਅਪ੍ਰੈਲ 2020 ਨੂੰ ਚਾਰ ਅੱਤਵਾਦੀ ਮਾਰੇ ਗਏ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦਾ ਉਦੇਸ਼ ਦੱਖਣੀ ਅਤੇ ਮੱਧ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਪ੍ਰਦਾਨ ਕਰਨਾ ਅਤੇ ਸਕੂਲ ਅਤੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਦੀ ਭਰਤੀ ਕਰਨਾ ਸੀ। ਉਨ੍ਹਾਂ ਕੋਲੋਂ ਡਿਜੀਟਲ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ ਅਤੇ ਸਬੂਤਾਂ ਦੇ ਵਿਸ਼ਲੇਸ਼ਣ ਲਈ ਉਨ੍ਹਾਂ ਨੂੰ ਫੋਰੈਂਸਿਕ ਲੈਬਾਰਟਰੀ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Stock Market : ਲਗਾਤਾਰ ਤੀਜੇ ਦਿਨ ਬਿਕਵਾਲੀ, Sensex-Nifty ਲਾਲ ਨਿਸ਼ਾਨ 'ਤੇ ਬੰਦ, ਬੈਂਕਿੰਗ ਸੈਕਟਰ 'ਚ ਵੱਡੀ ਗਿਰਾਵਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490