ਜੀਂਦ: ਦੇਸ਼ 'ਚ ਖੇਤੀ ਕਾਨੂੰਨਾਂ (Farm Laws) ਕਰਕੇ ਕਿਸਾਨਾਂ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ। ਕਿਸਾਨ ਅੰਦੋਲਨ (Farmers Protest) ਨੂੰ 100 ਦਿਨ ਹੋ ਚੁੱਕੇ ਹਨ, ਪਰ ਸਰਕਾਰ ਹੈ ਕਿ ਕਿਸਾਨਾਂ ਦੀ ਸਾਰ ਲੈਣ ਦੀ ਥਾਂ ਉਨ੍ਹਾਂ ਨੂੰ ਨਜ਼ਰੰਦਾਜ਼ ਕਰ ਰਹੀ ਹੈ। ਇਸ ਦੇ ਨਾਲ ਹੀ ਹੁਣ ਤਕ ਹੋਈਆਂ ਪੰਜਾਬ ਅਤੇ ਦਿੱਲੀ ਦੀਆਂ ਨਗਰ ਨਿਗਮ ਚੋਣਾਂ 'ਚ ਬੀੇਜੇਪੀ ਦਾ ਸੁੂਪੜਾ ਸਾਫ਼ ਹੋ ਚੁੱਕੀਆ ਹੈ। ਉਧਰ ਹਰਿਆਣਾ 'ਚ ਕਿਸਾਨ ਅੰਦੋਲਨ ਕਰਕੇ ਪੰਡਾਇਤੀ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।


ਸੂਬੇ 'ਚ ਬੀਜੇਪੀ ਅਤੇ ਜੇਜੇਪੀ ਦੀ ਗਠਬੰਧਨ ਸਰਕਾਰ ਹੈ। ਇਸ ਲਈ ਜੇਜੇਪੀ 'ਤੇ ਵੀ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਸਰਕਾਰ ਡੇਗਣ ਦਾ ਦਬਾਅ ਹੈ। ਉਧਰ ਹਰਿਆਣਾ ਦੇ ਪਿੰਡਾਂ 'ਚ ਕਿਸਾਨਾਂ ਨੇ ਜੇਜੇਪੀ-ਬੀਜੇਪੀ ਦੇ ਬਾਈਕਾਟ ਕਰਨ ਦੇ ਐਲਾਨ ਦੇ ਨਾਲ ਪਿੰਡਾਂ ਦੀ ਐਂਟਰੀ 'ਤੇ ਵੱਖ-ਵੱਖ ਪੋਸਟਰ ਲਗਾਏ ਹਨ।


ਹੁਣ ਜੀਂਦ ਦੇ ਕਿਸਾਨਾਂ ਨੇ ਬੀਜੇਪੀ ਅਤੇ ਜੇੇਜੇਪੀ ਦੇ ਨੇਤਾਵਾਂ ਖਿਲਾਫ ਪੋਸਚਰ ਲਾਏ ਹਨ, ਜਿਨ੍ਹਾਂ 'ਚ ਲਿਖਿਆ ਹੈ ਕਿ ਬੀਜੇਪੀ ਅਤੇ ਜੇਜੇਪੀ ਪਾਰਟੀ ਦਾ ਪਿੰਡ 'ਚ ਆਉਣਾ ਸਖ਼ਤ ਮਨਾ ਹੈ। ਇਸ ਤੋਂ ਬਾਅਦ ਵੀ ਜੇਕਰ ਕੋਈ ਪਿੰਡ 'ਚ ਆਉਂਦਾ ਹੈ ਤਾਂ ਉਹ ਆਪਣੀ ਜਾਨ-ਮਾਲ ਦਾ ਆਪ ਜ਼ਿੰਮੇਵਾਰ ਹੋਏਗਾ। ਇਸ ਦੇ ਨਾਲ ਪੋਸਚਰ ਦੇ ਆਖਰ 'ਚ ਲਿਖਿਆ ਹੈ ਬੀਜੇਪੀ-ਜੇਜੇਪੀ ਦਾ ਪੁਰਨ ਬਾਈਕਾਟ।


ਇਹ ਵੀ ਪੜ੍ਹੋ: Farmers Protest: ਖੇਤੀ ਕਾਨੂੰਨਾਂ ਤੋਂ ਨਿਰਾਸ਼ ਕਿਸਾਨ, ਪਾਣੀਪਤ 'ਚ ਵੀ ਕਿਸਾਨ ਨੇ ਖੜ੍ਹੀ ਫਸਲ 'ਤੇ ਚਲਾਇਆ ਟਰੈਕਟਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904