Inverter: ਅੱਜਕੱਲ੍ਹ ਇਨਵਰਟਰ ਹਰ ਘਰ ਵਿੱਚ ਮੌਜੂਦ ਹੁੰਦਾ ਹੈ, ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਇਨਵਰਟਰ ਦੀ ਵੱਧ ਲੋੜ ਪੈਂਦੀ ਹੈ। ਕਿਉਂਕਿ ਗਰਮੀ ਦੇ ਮੌਸਮ ਵਿੱਚ ਬਿਜਲੀ ਦੇ ਲੰਬੇ ਕੱਟ ਲੱਗ ਜਾਂਦੇ ਹਨ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਉੱਥੇ ਹੀ ਹੁਣ ਲੋਕਾਂ ਨੇ ਆਪਣੇ ਘਰਾਂ ਵਿੱਚ ਗਰਮੀ ਤੋਂ ਬਚਣ ਲਈ ਇਨਵਰਟਰ ਲਾ ਲਏ ਹਨ ਤਾਂ ਕਿ ਉਹ ਆਪਣਾ ਫੋਨ ਚਾਰਜ ਆਰਾਮ ਨਾਲ ਕਰ ਸਕਣੇ, ਪੱਖੇ ਦੀ ਠੰਡੀ ਹਵਾ ਲੈ ਸਕਣ।


ਪਰ ਤੁਹਾਨੂੰ ਅੱਜ ਅਸੀਂ ਦੱਸਾਂਗੇ ਕਿ ਤੁਹਾਨੂੰ ਘਰ ਵਿੱਚ ਕਿਹੜੀ ਥਾਂ 'ਤੇ ਇਨਵਰਟਰ ਰੱਖਣਾ ਚਾਹੀਦਾ ਹੈ ਤਾਂ ਕਿ ਤੁਹਾਡੀ ਬੈਟਰੀ ਲੰਬੇ ਸਮੇਂ ਤੱਕ ਚੱਲ ਸਕੇ। ਕਈ ਵਾਰ ਅਸੀਂ ਇਨਵਰਟਰ ਨੂੰ ਰੱਖਣ ਲਈ ਸਹੀ ਥਾਂ ਦੀ ਚੋਣ ਨਹੀਂ ਕਰਦੇ ਹਾਂ ਤਾਂ ਕਰਕੇ ਸਾਡੀ ਬੈਟਰੀ ਅਤੇ ਇਨਵਰਟਰ ਖਰਾਬ ਹੋ ਜਾਂਦੇ ਹਨ।


ਇਹ ਵੀ ਪੜ੍ਹੋ: Punjab Weather: ਪੰਜਾਬ 'ਚ ਮੌਸਮ ਲਏਗਾ ਕਰਵਟ, ਕਿਸਾਨ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ


ਇਸ ਦੇ ਨਾਲ ਹੀ ਤੁਹਾਨੂੰ ਇਸ ਦਾ ਖਾਸ ਖਿਆਲ ਰੱਖਣਾ ਹੁੰਦਾ ਹੈ ਤਾਂ ਕਿ ਤੁਹਾਡੀ ਬੈਟਰੀ ਲੰਮੇਂ ਸਮੇਂ ਤੱਕ ਚੱਲ ਸਕੇ। ਉੱਥੇ ਹੀ ਇੱਕ ਚੀਜ਼ ਹੈ ਜਿਸ 'ਤੇ ਲੋਕ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਹਨ, ਉਹ ਹੈ ਇਨਵਰਟਰ ਰੱਖਣ ਦੀ ਥਾਂ, ਤਾਂ ਕਿ ਇਨਵਰਟਰ ਚੰਗੀ ਤਰ੍ਹਾਂ ਚੱਲਦਾ ਰਹੇ। ਇਸ ਲਈ ਧਿਆਨ ਰੱਖੋ ਕਿ ਇਸ ਨੂੰ ਘਰ ਵਿੱਚ ਕਿਹੜੀ ਥਾਂ 'ਤੇ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਥਾਂ 'ਤੇ ਰੱਖਿਆ ਤਾਂ ਸਮਝ ਜਾਇਓ ਇਨਵਰਟਰ ਬਿਲਕੁਲ ਖਰਾਬ ਹੋ ਜਾਵੇਗਾ।
ਇਨਵਰਟਰ ਕਿੱਥੇ ਰੱਖਣਾ ਚਾਹੀਦਾ ਹੈ ਇਹ ਬੈਟਰੀ ਦੀ ਲਾਈਫ ਅਤੇ ਖਰਾਬੀ ਤੈਅ ਕਰ ਸਕਦੀ ਹੈ। ਇਹ ਯਕੀਨੀ ਬਣਾਓ ਕਿ ਜਿੱਥੇ ਖੁਲ੍ਹੀ ਹਵਾ ਆਉਂਦੀ ਹੋਵੇ, ਤੁਹਾਨੂੰ ਇਨਵਰਟਰ


ਉਸ ਥਾਂ 'ਤੇ ਰੱਖਣਾ ਚਾਹੀਦਾ ਹੈ। ਹਵਾ ਆਸਪਾਸ ਹੋਣ ਲਈ ਵੀ ਉੱਥੇ ਜਗ੍ਹਾ ਹੋਣੀ ਚਾਹੀਦੀ ਹੈ। ਇਨਵਰਟਰ ਨੂੰ ਹਮੇਸ਼ਾ ਛਾਂ ਵਾਲੀ ਥਾਂ 'ਤੇ ਰੱਖੋ। ਜੇਕਰ ਇਸ ਨੂੰ ਸਿੱਧੀ ਧੁੱਪ ਲੱਗੇਗੀ ਤਾਂ ਹੌਲੀ-ਹੌਲੀ ਇਸ ਦੀ ਲਾਈਫ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਵੋਲਟੇਜ ਡਰਾਪ ਨੂੰ ਘੱਟ ਕਰਨ ਦੇ ਲਈ ਇੰਸਟਾਲ ਕਰਨ ਵਾਲੇ ਇਨਵਰਟਰ ਨੂੰ ਮੀਟਰ ਦੇ ਨੇੜੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 


ਇਹ ਵੀ ਪੜ੍ਹੋ: Viral Video: ਮਾਂ ਨੇ ਧੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਰੋਂਦੀ ਰਹੀ ਬੱਚੀ ਪਰ ਕੋਈ ਨਹੀਂ ਆਇਆ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ